ਵਿੱਤੀ ਸਹਾਇਤਾ ਨੀਤੀ - ਸਪਸ਼ਟ ਭਾਸ਼ਾ ਸਾਰ
ਪੇਸ਼ ਕੀਤੀ ਗਈ ਵਿੱਤੀ ਸਹਾਇਤਾ : UW Medicine ਆਪਣੀ ਵਿੱਤੀ ਸਹਾਇਤਾ ਨੀਤੀ ਦੇ ਅਧੀਨ, ਉਹਨਾਂ ਪਾਤਰ ਰੋਗੀਆਂ ਲਈ ਵਿੱਤੀ ਸਹਾਇਤਾ ਪੇਸ਼ ਕਰਦੀ ਹੈ, ਜੋ ਐਮਰਜੈਂਸੀ ਜਾਂ ਚਿਕਿਤਸਾ ਰੂਪ ਨਾਲ ਲਾਜ਼ਮੀ ਹੋਰ ਦੇਖਭਾਲ ਲਈ ਭੁਗਤਾਨ ਕਰਨ ਵਿੱਚ ਅਸਮਰੱਥ ਹਨ। ਉਹ ਰੋਗੀ, ਜੋ ਸਾਡੇ ਅਨੁਭਵ, ਮੁਹਾਰਤ ਅਤੇ ਉਪਲਬਧ ਸਭ ਤੋਂ ਵੱਧ ਉੱਨਤ ਚਿਕਿਤਸਾ, ਸਭ ਕੁਝ ਇੱਕ ਸਿਹਤ ਪ੍ਰਣਾਲੀ ਦੇ ਅੰਦਰ, ਤੋਂ UW Medicine ਲਾਭ ਦੀ ਚੋਣ ਕਰਦੇ ਹਨ। “UW Medicine” ਵਿੱਚ ਸ਼ਾਮਲ ਹੈ ਏਅਰਲਿਫਟ ਨੌਰਥਵੈਸਟ (Airlift Northwest), ਹਾਰਬਰਵਿਊ ਮੈਡੀਕਲ ਸੈਂਟਰ (Harborview Medical Center) (HMC), UW ਮੈਡੀਕਲ ਸੈਂਟਰ (UW Medical Center) (UWMC), ਨੌਰਥਵੈਸਟ ਹਸਪਤਾਲ ਐਂਡ ਮੈਡੀਕਲ ਸੈਂਟਰ (Northwest Hospital & Medical Center) (NWH), UW ਫਿਜੀਸ਼ੀਅੰਸ (UW Physicians) (UWP), UW ਨੇਬਰਹੁਡ ਕਲੀਨਿਕ (UW Medicine Primary Care) ਅਤੇ ਵੈਲੀ ਮੈਡੀਕਲ ਸੈਂਟਰ (Valley Medical Center) (VMC)।'
ਯੋਗਤਾ ਸ਼ਰਤਾਂ ਅਤੇ ਪੇਸ਼ ਕੀਤੀ ਸਹਾਇਤਾ: ਵਿੱਤੀ ਸਹਾਇਤਾ ਲਈ ਯੋਗਤਾ ਕਈ ਕਾਰਕਾਂ 'ਤੇ ਆਧਾਰਤ ਹੁੰਦੀ ਹੈ, ਜਿਹਨਾਂ ਵਿੱਚ ਸ਼ਾਮਲ ਹਨ ਅਵਸਥਾ ਅਤੇ ਲੋੜੀਂਦੀ ਦੇਖਭਾਲ ਦਾ ਪ੍ਰਕਾਰ, ਬੀਮਾ ਕਵਰੇਜ ਜਾਂ ਭੁਗਤਾਨ ਦੇ ਹੋਰ ਸਰੋਤ, ਆਮਦਨ, ਪਰਿਵਾਰ ਦਾ ਆਕਾਰ, ਸੰਪੱਤੀਆਂ, WA ਸਟੇਟ ਰੇਜ਼ੀਡੈਂਸੀ ਅਤੇ ਕੋਈ ਖ਼ਾਸ ਤੱਥ, ਜਿਨ੍ਹਾਂ 'ਤੇ ਰੋਗੀ ਜਾਂ ਚਿਕਿਤਸਕ ਚਾਹੇਗਾ ਕਿ ਵਿਚਾਰ ਕੀਤਾ ਜਾਏ। ਵਿੱਤੀ ਸਹਾਇਤਾ ਖੋਜ ਰਹੇ ਰੋਗੀਆਂ ਲਈ ਵਿੱਤੀ ਸਹਾਇਤਾ ਅਰਜ਼ੀ ਪ੍ਰਕਿਰਿਆ ਦੀ ਪਾਲਣਾ ਕਰਨੀ ਲਾਜ਼ਮੀ ਹੈ। ਇਸ ਵਿੱਚ ਮਰੀਜ਼ ਦੀ W-2 ਸਟੇਟਮੈਂਟ, ਵਰਤਮਾਨ ਪੇਅ ਸਟੱਬ, ਬੈਂਕ ਸਟੇਟਮੈਂਟਾਂ ਜਾਂ ਪਿਛਲੇ ਸਾਲ ਦੀ ਆਮਦਨ ਟੈਕਸ ਰਿਟਰਨ, ਅਤੇ ਸਹਾਇਤਾ ਦੇ ਸਾਰੇ ਉਪਲਬਧ ਸਰੋਤਾਂ ਵਾਸਤੇ ਅਰਜ਼ੀ ਪ੍ਰਕਿਰਿਆ ਨੂੰ ਪੂਰਾ ਕਰਨਾ ਸ਼ਾਮਲ ਹੈ, ਜਿਸ ਵਿੱਚ ਰਾਜ ਸਬਸਿਡੀ ਵਾਲੀ ਸੰਭਾਲ (Medicaid) ਵੀ ਸ਼ਾਮਲ ਹੈ।
ਸਹਾਇਤਾ ਲਈ ਅਰਜ਼ੀ ਕਿਵੇਂ ਦਿੱਤੀ ਜਾਏ: ਇੱਕ ਮਰੀਜ਼ ਜਾਂ ਮਰੀਜ਼ ਦੀ ਦੇਖਭਾਲ ਵਿੱਚ ਸ਼ਾਮਲ ਕੋਈ ਵੀ ਵਿਅਕਤੀ, ਪਰਿਵਾਰ ਦੇ ਮੈਂਬਰ ਜਾਂ ਪ੍ਰਦਾਤਾ ਸਮੇਤ, ਕਿਸੇ ਵੀ ਸਮੇਂ ਆਰਥਿਕ ਚਿੰਤਾਵਾਂ ਪ੍ਰਗਟ ਕਰ ਸਕਦਾ ਹੈ। ਇਸਦੇ ਬਾਅਦ ਰੋਗੀ ਜਾਂ ਜ਼ਿੰਮੇਵਾਰ ਧਿਰ ਨੂੰ ਇੱਕ ਵਿੱਤੀ ਸਹਾਇਤਾ ਅਰਜ਼ੀ ਪੂਰੀ ਕਰਨ ਲਈ ਉਤਸ਼ਾਹਿਤ ਕੀਤਾ ਜਾਏਗਾ। ਵਿੱਤੀ ਸਹਾਇਤਾ ਲਈ ਯੋਗ ਹੋਣ ਲਈ, ਖਾਤੇ ਲਈ ਅਦਾਲਤ ਦਾ ਫ਼ੈਸਲਾ ਪ੍ਰਾਪਤ ਕਰਨ ਤੋਂ ਪਹਿਲਾਂ ਕਿਸੇ ਵੀ ਸਮੇਂ ਇੱਕ ਅਰਜ਼ੀ ਪੇਸ਼ ਕੀਤੀ ਜਾ ਸਕਦੀ ਹੈ। ਵਿੱਤੀ ਸਹਾਇਤਾ UW ਚਿਕਿਤਸਾ ਕਰਮਚਾਰੀ ਦੁਆਰਾ ਕਿਸੇ UW Medicine ਸਥਾਨ ਵਿਖੇ ਮੁਹੱਈਆ ਕੀਤੀ ਜਾਣ ਵਾਲੀ ਡਾਕਟਰੀ ਦੇਖਭਾਲ ਤੱਕ ਸੀਮਿਤ ਹੈ। ਯਾਤਰਾ, ਭੋਜਨ, ਰਿਹਾਇਸ਼ ਅਤੇ ਸਥਾਈ ਚਿਕਿਤਸਾ ਉਪਕਰਨ ਵਿੱਤੀ ਸਹਾਇਤਾ ਦੇ ਅਧੀਨ ਸ਼ਾਮਲ ਨਹੀਂ ਕੀਤੇ ਜਾਂਦੇ।
ਤਜਵੀਜ਼ਾਂ ਨੂੰ ਕਵਰ ਕੀਤਾ ਜਾ ਸਕਦਾ ਹੈ ਜੇ ਕਿਸੇ UW ਮੈਡੀਸਨ ਪ੍ਰਦਾਨਕ ਦੁਆਰਾ ਲਿਖਿਆ ਜਾਂਦਾ ਹੈ ਅਤੇ ਕਿਸੇ UW ਮੈਡੀਸਨ ਫਾਰਮੇਸੀ ਵਿਖੇ ਭਰਿਆ ਜਾਂਦਾ ਹੈ (ਜੇ ਉਪਲਬਧ ਹੈ)। ਓਵਰ ਦਾ ਕਾਊਂਟਰ (ਔ ਟੀ ਸੀ) (OTC) ਤਜਵੀਜ਼ਾਂ ਨੂੰ ਵਿੱਤੀ ਸਹਾਇਤਾ ਦੇ ਅਧੀਨ ਕਵਰ ਨਹੀਂ ਕੀਤਾ ਜਾਂਦਾ।
ਕਾਪੀਆਂ ਅਤੇ ਸੰਪਰਕ ਜਾਣਕਾਰੀ ਕਿੱਥੋਂ ਪ੍ਰਾਪਤ ਕੀਤੀ ਜਾਏ: UW Medicine ਵਿੱਤੀ ਸਹਾਇਤਾ ਨੀਤੀ, ਵਿੱਤੀ ਸਹਾਇਤਾ ਅਰਜ਼ੀ, ਸਪੱਸ਼ਟ ਭਾਸ਼ਾ ਸਾਰ ਅਤੇ ਬਿਲਿੰਗ ਅਤੇ ਉਗਰਾਹੀ ਨੀਤੀਆਂ ਮੁਫ਼ਤ ਉਪਲਬਧ ਹਨ। ਇਹਨਾਂ ਦਸਤਾਵੇਜ਼ਾਂ ਤੱਕ ਔਨ-ਲਾਈਨ, ਫੋਨ ਰਾਹੀਂ ਜਾਂ ਵਿਅਕਤੀਗਤ ਰੂਪ ਨਾਲ ਪਹੁੰਚ ਪ੍ਰਾਪਤ ਕੀਤੀ ਜਾ ਸਕਦੀ ਹੈ। ਦਸਤਾਵੇਜ਼ uwmedicine.org/financialassistance ਜਾਂ valleymed.org/financialassistance 'ਤੇ ਡਾਊਨਲੋਡ ਕਰਨ ਜਾਂ ਪ੍ਰਿੰਟ ਕਰਨ ਲਈ ਔਨਲਾਈਨ ਉਪਲਬਧ ਹਨ। ਤੁਸੀਂ ਉਸ ਸਥਾਨ ਨੂੰ ਕਾਲ ਕਰਕੇ ਆਪਣੀ ਕਾਪੀ ਮੰਗ ਸਕਦੇ ਹੋ ਜਿੱਥੇ ਤੁਸੀਂ ਸੰਭਾਲ ਦੀ ਮੰਗ ਕਰ ਰਹੇ ਹੋ। ਕਾਪੀਆਂ ਵੀ UW ਮੈਡੀਸਨ ਦਾਖਲਿਆਂ ਅਤੇ ਸੰਕਟਕਾਲੀਨ ਵਿਭਾਗਾਂ ਵਿਖੇ ਵਿਅਕਤੀਗਤੌਰ 'ਤੇ ਉਪਲਬਧ ਹਨ।
ਅੰਗਰੇਜ਼ੀ ਵਿੱਤੀ ਸਹਾਇਤਾ ਅਰਜ਼ੀ ਅਤੇ ਸਹਾਇਤਾ ਵਾਲੇ ਦਸਤਾਵੇਜ਼ਾਂ ਲਈ ਤੁਸੀਂ ਹੁਣ ਆਪਣੇ ਦੇਖਭਾਲ ਸਥਾਨ ਦੇ ਆਧਾਰ 'ਤੇ ਆਪਣੇ ਦਸਤਾਵੇਜ਼ਾਂ ਨੂੰ ਸਪੁਰਦ ਕਰਨ ਲਈ MyChart (Airlift Northwest ਤੋਂ ਇਲਾਵਾ) ਦੀ ਵਰਤੋਂ ਕਰ ਸਕਦੇ ਹੋ। ਹੋਰ ਸਾਰੀਆਂ ਅਰਜ਼ੀਆਂ ਵਾਸਤੇ ਸਪੁਰਦਗੀਆਂ ਡਾਕ, ਫੈਕਸ, ਜਾਂ ਵਿਅਕਤੀਗਤ ਤੌਰ ’ਤੇ ਸਪੁਰਦ ਕਰਨਾ ਜਾਰੀ ਰੱਖੋ। UW Medicine ਹਰੇਕ ਮਰੀਜ਼ ਦੀ ਗੁਪਤਤਾ ਅਤੇ ਮਾਣ-ਸਨਮਾਨ ਨੂੰ ਬਰਕਰਾਰ ਰੱਖੇਗੀ। ਵਿੱਤੀ ਸਹਾਇਤਾ 'ਤੇ ਵਿਚਾਰ ਕਰਨ ਲਈ ਸਪੁਰਦ ਕੀਤੀ ਗਈ ਕਿਸੇ ਵੀ ਜਾਣਕਾਰੀ ਨੂੰ ਸਿਹਤ ਬੀਮਾ ਪੋਰਟੇਬਿਲਟੀ ਐਂਡ ਅਕਾਊਂਟਬਿਲਟੀ ਐਕਟ (ਐਚ ਆਈ ਪੀ ਏ ਏ) (Health Insurance Portability and Accountability Act (HIPAA) ਦੇ ਤਹਿਤ ਸੁਰੱਖਿਅਤ ਸਿਹਤ ਜਾਣਕਾਰੀ ਵਜੋਂ ਸਮਝਿਆ ਜਾਵੇਗਾ।
Harborview Medical Center
UW Physicians
UW Medicine Primary Care
Financial Counseling
325 9th Ave; Mail Stop 359758
Seattle, WA 98104-2499
ਫੋਨ 206.744.3084
ਫੈਕਸ 206.744.5187
ਸੋਮ-ਸ਼ੁੱਕਰ ਸਵੇਰੇ 8 ਵਜੇ – ਸ਼ਾਮ 4:30 ਵਜੇ
mychart.uwmedicine.org
UW Medical Center – Montlake
UW Physicians
UW Medicine Primary Care
Financial Counseling
1959 NE Pacific Street; Mail Stop 356142
Seattle, WA 98195-6142
ਫੋਨ 206.744.3084
ਫੈਕਸ 206.598.1122
ਸੋਮ-ਸ਼ੁੱਕਰ ਸਵੇਰੇ 8 ਵਜੇ – ਸ਼ਾਮ 4:30 ਵਜੇ
mychart.uwmedicine.org
UW Medical Center – Northwest
UW Physicians
UW Medicine Primary Care
Financial Counseling
1550 N 115th St
Seattle, WA 98133-9733
ਫੋਨ 206.744.3084
ਫੈਕਸ 206.598.1122
ਸੋਮ-ਸ਼ੁੱਕਰ ਸਵੇਰੇ 8 ਵਜੇ – ਸ਼ਾਮ 4:30 ਵਜੇ
mychart.uwmedicine.org
Valley Medical Center
Patient Financial Services
P.O. Box 59148
Renton, WA 98058-2148
ਫੋਨ 425.690.3578
ਫੈਕਸ 425.690.9578
ਸੋਮ-ਸ਼ੁੱਕਰ ਸਵੇਰੇ 8 ਵਜੇ – ਸ਼ਾਮ 5 ਵਜੇ
mychart.valleymed.org/#mychart
Valley Medical Center
Patient Financial Services
3600 Lind Ave SW, Suite 110
Renton, WA 98057-4970
ਫੋਨ 425.690.3578
ਫੈਕਸ 425.690.9578
ਸੋਮ-ਸ਼ੁੱਕਰ ਸਵੇਰੇ 8 ਵਜੇ – ਸ਼ਾਮ 5 ਵਜੇ
mychart.valleymed.org/#mychart
Airlift Northwest
Patient Financial Services
6505 Perimeter Road S., Ste 200
Seattle, WA 98108
ਫੋਨ 206.598.2912
ਫੈਕਸ 206.521.1612
ਸੋਮ-ਸ਼ੁੱਕਰ ਸਵੇਰੇ 8 ਵਜੇ – ਸ਼ਾਮ 5 ਵਜੇ