ਵਿੱਤੀ ਸਹਾਇਤਾ ਐਪਲੀਕੇਸ਼ਨ

ਇਹ UW Medicine ਵਿਖੇ ਵਿੱਤੀ ਸਹਾਇਤਾ (ਇਸਨੂੰ ਚੈਰਿਟੀ ਕੇਅਰ ਵੀ ਕਿਹਾ ਜਾਂਦਾ ਹੈ) ਲਈ ਇੱਕ ਅਰਜ਼ੀ ਹੈ। ਵਾਸ਼ਿੰਗਟਨ ਸਟੇਟ ਦੀ ਸ਼ਰਤ ਹੈ ਕਿ ਸਾਰੇ ਹਸਪਤਾਲ ਉਹਨਾਂ ਲੋਕਾਂ ਅਤੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਨ, ਜੋ ਢੁਕਵੀਆਂ ਆਮਦਨ ਸ਼ਰਤਾਂ ਨੂੰ ਪੂਰਾ ਕਰਦੇ ਹਨ। ਤੁਸੀਂ ਆਪਣੇ ਪਰਿਵਾਰ ਦੇ ਆਕਾਰ ਅਤੇ ਆਮਦਨ ਦੇ ਆਧਾਰ 'ਤੇ ਵਿੱਤੀ ਸਹਾਇਤਾ ਦੇ ਯੋਗ ਹੋ ਸਕਦੇ ਹੋ, ਭਾਵੇਂ ਤੁਹਾਡੇ ਕੋਲ ਸਿਹਤ ਬੀਮਾ ਹੋਵੇ। ਸਹਾਇਤਾ ਉਦੋਂ ਦਿੱਤੀ ਜਾਂਦੀ ਹੈ, ਜੇਕਰ ਤੁਸੀਂ ਵਿੱਤੀ ਸਹਾਇਤਾ ਦੀਆਂ ਸੇਧਾਂ ਨੂੰ ਪੂਰਾ ਕਰਦੇ ਹੋ, ਜਿਸ ਵਿੱਚ ਇਹ ਸ਼ਾਮਲ ਹੈ ਕਿ ਤੁਹਾਡੀ ਆਮਦਨ ਸੰਘੀ ਗਰੀਬੀ ਪੱਧਰ (Federal Poverty Level) ਦਾ 300% ਜਾਂ ਇਸਤੋਂ ਘੱਟ ਹੈ। ਤੁਸੀਂ ਹੋਰ ਜਾਣਕਾਰੀ ਦੀ ਮੰਗ ਕਰ ਸਕਦੇ ਹੋ ਜਾਂ ਸਾਡੀ ਵਿੱਤੀ ਸਹਾਇਤਾ ਵੈਬਸਾਈ uwmedicine.org/financialassistance ਜਾਂ valleymed.org/financialassistance ਦੇਖ ਸਕਦੇ ਹੋ।

ਵਿੱਤੀ ਸਹਾਇਤਾ ਵਿੱਚ ਕੀ ਸ਼ਾਮਲ ਹੁੰਦਾ ਹੈ? ਹਸਪਤਾਲ ਵਿੱਤੀ ਸਹਾਇਤਾ ਵਿੱਚ ਤੁਹਾਡੀ ਯੋਗਤਾ ਦੇ ਆਧਾਰ 'ਤੇ UW Medicine ਦੁਆਰਾ ਮੁਹੱਈਆ ਕੀਤੀਆਂ ਜਾਣ ਵਾਲੀਆਂ ਢੁਕਵੀਆਂ ਹਸਪਤਾਲ-ਆਧਾਰਤ ਸੇਵਾਵਾਂ ਨੂੰ ਕਵਰ ਕਰਦੀ ਹੈ। ਹੋ ਸਕਦਾ ਹੈ ਵਿੱਤੀ ਸਹਾਇਤਾ, ਹੋਰਾਂ ਸੰਸਥਾਵਾਂ ਦੁਆਰਾ ਮੁਹੱਈਆ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਸਮੇਤ, ਸਿਹਤ ਦੇਖਭਾਲ ਦੇ ਸਾਰੇ ਖ਼ਰਚਿਆਂ ਨੂੰ ਕਵਰ ਨਾ ਕਰਨ।

ਤੁਹਾਡੀ ਅਰਜ਼ੀ 'ਤੇ ਕਾਰਵਾਈ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ:

  • ਸਾਨੂੰ ਆਪਣੇ ਪਰਿਵਾਰ ਬਾਰੇ ਜਾਣਕਾਰੀ ਮੁਹੱਈਆ ਕਰੋ; ਆਪਣੇ ਘਰ ਦੇ ਪਰਿਵਾਰਕ ਮੈਂਬਰਾਂ ਦੀ ਸੰਖਿਆ ਭਰੋ (ਪਰਿਵਾਰ ਵਿੱਚ ਜਨਮ, ਵਿਆਹ ਜਾਂ ਗੋਦ ਲੈਣ ਨਾਲ ਸਬੰਧਤ ਉਹ ਲੋਕ ਸ਼ਾਮਲ ਹੁੰਦੇ ਹਨ, ਜੋ ਇਕੱਠੇ ਰਹਿੰਦੇ ਹਨ)
  • ਸਾਨੂੰ ਆਪਣੇ ਪਰਿਵਾਰ ਦੀ ਸਮੁੱਚੀ ਮਹੀਨਾਵਾਰ ਆਮਦਨ (ਟੈਕਸਾਂ ਅਤੇ ਕਟੌਤੀਆਂ ਸਮੇਤ ਆਮਦਨ) ਬਾਰੇ ਜਾਣਕਾਰੀ ਦਿਓ
  • ਪਰਿਵਾਰਕ ਆਮਦਨ ਲਈ ਦਸਤਾਵੇਜ਼ ਮੁਹੱਈਆ ਕਰੋ ਅਤੇ ਸੰਪਤੀਆਂ ਬਾਰੇ ਦੱਸੋ
  • ਲੋੜ ਹੋਵੇ ਤਾਂ ਵਾਧੂ ਜਾਣਕਾਰੀ ਨੱਥੀ ਕਰੋ, ਉਦਾਹਰਨ ਲਈ, ਤੁਹਾਡੀ ਜਾਣਕਾਰੀ ਪ੍ਰਮਾਣਿਤ ਕਰਨ ਲਈ ਸਮਰਥਨ ਪੱਤਰ
  • ਫਾਰਮ 'ਤੇ ਦਸਤਖਤ ਕਰੋ ਅਤੇ ਤਾਰੀਖ ਲਿਖੋ

ਇੱਕ ਅੰਗਰੇਜ਼ੀ ਵਿੱਤੀ ਸਹਾਇਤਾ ਅਰਜ਼ੀ ਅਤੇ ਸਹਾਇਤਾ ਕਰਨ ਵਾਲੇ ਦਸਤਾਵੇਜ਼ਾਂ ਲਈ, ਤੁਸੀਂ ਹੁਣ ਆਪਣੇ ਸੰਭਾਲ ਸਥਾਨ ਦੇ ਆਧਾਰ 'ਤੇ ਆਪਣੇ ਦਸਤਾਵੇਜ਼ਾਂ ਨੂੰ ਸਪੁਰਦ ਕਰਨ ਲਈ MyChart (Airlift Northwest ਤੋਂ ਇਲਾਵਾ) ਦੀ ਵਰਤੋਂ ਕਰ ਸਕਦੇ ਹੋ। ਹੋਰ ਸਾਰੀਆਂ ਅਰਜ਼ੀਆਂ ਵਾਸਤੇ ਸਪੁਰਦਗੀਆਂ ਡਾਕ, ਫੈਕਸ, ਜਾਂ ਵਿਅਕਤੀਗਤ ਤੌਰ ’ਤੇ ਸਪੁਰਦ ਕਰਨਾ ਜਾਰੀ ਰੱਖਦੀਆਂ ਹਨ। UW Medicine ਹਰੇਕ ਮਰੀਜ਼ ਦੀ ਗੁਪਤਤਾ ਅਤੇ ਮਾਣ-ਸਨਮਾਨ ਨੂੰ ਬਰਕਰਾਰ ਰੱਖੇਗੀ। ਵਿੱਤੀ ਸਹਾਇਤਾ 'ਤੇ ਵਿਚਾਰ ਕਰਨ ਲਈ ਸਪੁਰਦ ਕੀਤੀ ਗਈ ਕਿਸੇ ਵੀ ਜਾਣਕਾਰੀ ਨੂੰ ਸਿਹਤ ਬੀਮਾ ਪੋਰਟੇਬਿਲਟੀ ਐਂਡ ਅਕਾਊਂਟਬਿਲਟੀ ਐਕਟ (ਐਚ ਆਈ ਪੀ ਏ ਏ) (Health Insurance Portability and Accountability Act) (HIPAA) ਦੇ ਤਹਿਤ ਸੁਰੱਖਿਅਤ ਸਿਹਤ ਜਾਣਕਾਰੀ ਵਜੋਂ ਸਮਝਿਆ ਜਾਵੇਗਾ।

ਤੁਹਾਡੀ ਅਰਜ਼ੀ 'ਤੇ ਪ੍ਰਕਿਰਿਆ ਕਰਨ ਲਈ, ਤੁਹਾਨੂੰ ਲਾਜ਼ਮੀ ਤੌਰ 'ਤੇ ਇੱਕ ਮੈਡੀਕਲ ਰਿਕਾਰਡ ਨੰਬਰ (ਐਮ ਆਰ ਐਨ) (MRN): Harborview Medical Center, UW Medical Center-Montlake, UW Medical Center-Northwest, UW Physicians ਅਤੇ UW Medicine Primary Care ਲਈ ਸੰਪਰਕ ਕੇਂਦਰ ਨੂੰ 206.520.5000 'ਤੇ ਕਾਲ ਕਰੋ

Harborview Medical Center  
UW Physicians  
UW Medicine Primary Care  
Financial Counseling  
325 9th Ave; Mail Stop 359758  
Seattle, WA 98104-2499  
ਫੋਨ 206.744.3084  
ਫੈਕਸ 206.744.5187  
ਸੋਮ-ਸ਼ੁੱਕਰ ਸਵੇਰੇ 8 ਵਜੇ – ਸ਼ਾਮ 4:30 ਵਜੇ 
mychart.uwmedicine.org

UW Medical Center – Montlake  
UW Physicians  
UW Medicine Primary Care  
Financial Counseling  
1959 NE Pacific Street; Mail Stop 356142  
Seattle, WA 98195-6142  
ਫੋਨ 206.744.3084  
ਫੈਕਸ 206.598.1122  
ਸੋਮ-ਸ਼ੁੱਕਰ ਸਵੇਰੇ 8 ਵਜੇ – ਸ਼ਾਮ 4:30 ਵਜੇ 
mychart.uwmedicine.org

UW Medical Center – Northwest  
UW Physicians  
UW Medicine Primary Care  
Financial Counseling  
1550 N 115th St  
Seattle, WA 98133-9733  
ਫੋਨ 206.744.3084  
ਫੈਕਸ 206.598.1122  
ਸੋਮ-ਸ਼ੁੱਕਰ ਸਵੇਰੇ 8 ਵਜੇ – ਸ਼ਾਮ 4:30 ਵਜੇ 
mychart.uwmedicine.org

Valley Medical Center  
Patient Financial Services  
P.O. Box 59148  
Renton, WA 98058-2148  
ਫੋਨ 425.690.3578  
ਫੈਕਸ 425.690.9578  
ਸੋਮ-ਸ਼ੁੱਕਰ ਸਵੇਰੇ 8 ਵਜੇ – ਸ਼ਾਮ 5 ਵਜੇ 
mychart.valleymed.org/#mychart

Valley Medical Center  
Patient Financial Services  
3600 Lind Ave SW, Suite 110  
Renton, WA 98057-4970  
ਫੋਨ 425.690.3578  
ਫੈਕਸ 425.690.9578  
ਸੋਮ-ਸ਼ੁੱਕਰ ਸਵੇਰੇ 8 ਵਜੇ – ਸ਼ਾਮ 5 ਵਜੇ 
mychart.valleymed.org/#mychart

Airlift Northwest  
Patient Financial Services  
6505 Perimeter Road S., Ste 200  
Seattle, WA 98108  
ਫੋਨ 206.598.2912  
ਫੈਕਸ 206.521.1612 
ਸੋਮ-ਸ਼ੁੱਕਰ ਸਵੇਰੇ 8 ਵਜੇ – ਸ਼ਾਮ 5 ਵਜੇ

ਜੇ ਤੁਹਾਡੇ ਕੋਈ ਸਵਾਲ ਹਨ ਅਤੇ ਤੁਹਾਨੂੰ ਅਰਜ਼ੀ ਪੂਰੀ ਕਰਨ ਵਿੱਚ ਮਦਦ ਚਾਹੀਦੀ ਹੈ ਤਾਂ ਕਿਰਪਾ ਕਰਕੇ ਉੱਪਰ ਸਹੀ ਦਾ ਨਿਸ਼ਾਨ ਲਗਾਏ ਕੇਂਦਰ ਨਾਲ ਸੰਪਰਕ ਕਰੋ। ਤੁਸੀਂ ਅਸਮਰਥਤਾ ਅਤੇ ਭਾਸ਼ਾ ਸਹਾਇਤਾ ਸਮੇਤ ਕਿਸੇ ਵੀ ਕਾਰਨ ਲਈ ਮਦਦ ਪ੍ਰਾਪਤ ਕਰ ਸਕਦੇ ਹੋ। ਅਸੀਂ ਆਮਦਨ ਦੇ ਦਸਤਾਵੇਜ਼ਾਂ ਸਮੇਤ, ਇੱਕ ਪੂਰੀ ਕੀਤੀ ਵਿੱਤੀ ਸਹਾਇਤਾ ਅਰਜ਼ੀ ਪ੍ਰਾਪਤ ਕਰਨ ਦੇ 14 ਕੈਲੰਡਰ ਦਿਨਾਂ ਵਿੱਚ, ਯੋਗਤਾ ਦੇ ਆਖਰੀ ਨਿਰਧਾਰਨ ਅਤੇ ਅਪੀਲ ਦੇ ਹੱਕਾਂ, ਜੇਕਰ ਲਾਗੂ ਹੋਵੇ, ਬਾਰੇ ਤੁਹਾਨੂੰ ਸੂਚਿਤ ਕਰਾਂਗੇ। ਵਿੱਤੀ ਸਹਾਇਤਾ ਅਰਜ਼ੀ ਦੇ ਕੇ, ਤੁਸੀਂ ਸਾਨੂੰ ਵਿੱਤੀ ਜ਼ਿੰਮੇਵਾਰੀਆਂ ਅਤੇ ਜਾਣਕਾਰੀ ਦੀ ਪੁਸ਼ਟੀ ਕਰਨ ਲਈ ਲਾਜ਼ਮੀ ਪੁੱਛਗਿੱਛ ਕਰਨ ਲਈ ਆਪਣੀ ਸਹਿਮਤੀ ਦਿੰਦੇ ਹੋ।

ਅਸੀ ਮਦਦ ਕਰਨਾ ਚਾਹ ੁੰਦੇ ਹਾ ਵਕਰਪ੍ਾ ਕਰਕੇ ਆਪ੍ਣੀ ਅਰਜੀ ਜਲਦੀ ਨਾਲ ਜਮ੍ਾ ਕਰ! ਜਦੋਂ ਤਿੱਕ ਸਾਨ ਤਹਾਡੀ ਜਾਣਕਾਰੀ ਪ੍ਰਾਪ੍ਤ ਨਹੀ ਹ ੁੰਦੀ, ਤਹਾਨ ਵਬਲ ਪ੍ਰਾਪ੍ਤ ਹੋ ਸਕਦੇ ਹਨ