ਵਿੱਤੀ ਸਹਾਇਤਾ ਨੀਤੀ - ਸਪਸ਼ਟ ਭਾਸ਼ਾ ਸਾਰ


ਵਿੱਤੀ ਸਹਾਇਤਾ ਨੀਤੀ - ਸਪਸ਼ਟ ਭਾਸ਼ਾ ਸਾਰ (PDF)

ਪੇਸ਼ ਕੀਤੀ ਗਈ ਵਿੱਤੀ ਸਹਾਇਤਾ

UW Medicine ਆਪਣੀ ਵਿੱਤੀ ਸਹਾਇਤਾ ਨੀਤੀ ਦੇ ਅਧੀਨ, ਉਹਨਾਂ ਪਾਤਰ ਰੋਗੀਆਂ ਲਈ ਵਿੱਤੀ ਸਹਾਇਤਾ ਪੇਸ਼ ਕਰਦੀ ਹੈ, ਜੋ ਐਮਰਜੈਂਸੀ ਜਾਂ ਚਿਕਿਤਸਾ ਰੂਪ ਨਾਲ ਲਾਜ਼ਮੀ ਹੋਰ ਦੇਖਭਾਲ ਲਈ ਭੁਗਤਾਨ ਕਰਨ ਵਿੱਚ ਅਸਮਰੱਥ ਹਨ। ਉਹ ਰੋਗੀ, ਜੋ ਸਾਡੇ ਅਨੁਭਵ, ਮੁਹਾਰਤ ਅਤੇ ਉਪਲਬਧ ਸਭ ਤੋਂ ਵੱਧ ਉੱਨਤ ਚਿਕਿਤਸਾ, ਸਭ ਕੁਝ ਇੱਕ ਸਿਹਤ ਪ੍ਰਣਾਲੀ ਦੇ ਅੰਦਰ, ਤੋਂ UW Medicine ਲਾਭ ਦੀ ਚੋਣ ਕਰਦੇ ਹਨ। “UW Medicine” ਵਿੱਚ ਸ਼ਾਮਲ ਹੈ ਏਅਰਲਿਫਟ ਨੌਰਥਵੈਸਟ (Airlift Northwest), ਹਾਰਬਰਵਿਊ ਮੈਡੀਕਲ ਸੈਂਟਰ (Harborview Medical Center) (HMC), UW ਮੈਡੀਕਲ ਸੈਂਟਰ (UW Medical Center) (UWMC), ਨੌਰਥਵੈਸਟ ਹਸਪਤਾਲ ਐਂਡ ਮੈਡੀਕਲ ਸੈਂਟਰ (Northwest Hospital & Medical Center) (NWH), UW ਫਿਜੀਸ਼ੀਅੰਸ (UW Physicians) (UWP), UW ਨੇਬਰਹੁਡ ਕਲੀਨਿਕ (UW Neighborhood Clinics) (UWNC) ਅਤੇ ਵੈਲੀ ਮੈਡੀਕਲ ਸੈਂਟਰ (Valley Medical Center) (VMC)।

ਯੋਗਤਾ ਸ਼ਰਤਾਂ ਅਤੇ ਪੇਸ਼ ਕੀਤੀ ਸਹਾਇਤਾ

ਵਿੱਤੀ ਸਹਾਇਤਾ ਲਈ ਯੋਗਤਾ ਕਈ ਕਾਰਕਾਂ 'ਤੇ ਆਧਾਰਤ ਹੁੰਦੀ ਹੈ, ਜਿਹਨਾਂ ਵਿੱਚ ਸ਼ਾਮਲ ਹਨ ਅਵਸਥਾ ਅਤੇ ਲੋੜੀਂਦੀ ਦੇਖਭਾਲ ਦਾ ਪ੍ਰਕਾਰ, ਬੀਮਾ ਕਵਰੇਜ ਜਾਂ ਭੁਗਤਾਨ ਦੇ ਹੋਰ ਸਰੋਤ,  ਆਮਦਨ, ਪਰਿਵਾਰ ਦਾ ਆਕਾਰ, ਸੰਪੱਤੀਆਂ, WA ਸਟੇਟ ਰੇਜ਼ੀਡੈਂਸੀ ਅਤੇ ਕੋਈ ਖ਼ਾਸ ਤੱਥ,  ਜਿਨ੍ਹਾਂ 'ਤੇ ਰੋਗੀ ਜਾਂ ਚਿਕਿਤਸਕ ਚਾਹੇਗਾ ਕਿ ਵਿਚਾਰ ਕੀਤਾ ਜਾਏ।
ਵਿੱਤੀ ਸਹਾਇਤਾ ਖੋਜ ਰਹੇ ਰੋਗੀਆਂ ਲਈ ਵਿੱਤੀ ਸਹਾਇਤਾ ਅਰਜ਼ੀ ਪ੍ਰਕਿਰਿਆ ਦੀ ਪਾਲਣਾ ਕਰਨੀ ਲਾਜ਼ਮੀ ਹੈ, ਜਿਸ ਵਿੱਚ ਅੱਗੇ ਦਿੱਤਿਆਂ ਵਿੱਚੋਂ ਇੱਕ ਦਸਤਾਵੇਜ਼ ਸ਼ਾਮਲ ਹੈ: W-2 ਸਟੇਟਮੈਂਟ, ਵਰਤਮਾਨ ਤਨਖ਼ਾਹ ਦੀਆਂ ਪਰਚੀਆਂ, ਬੈਂਕ ਸਟੇਟਮੈਂਟਾਂ ਜਾਂ ਪਿਛਲੇ ਸਾਲ ਦੇ ਇਨਕਮ ਟੈਟਕਸ ਰਿਟਰਨ, ਪੇਸ਼ ਕਰਨ ਦੇ ਨਾਲ-ਨਾਲ ਸਹਾਇਤਾ ਦੇ ਸਾਰੇ ਉਪਲਬਧ ਸਰੋਤਾਂ ਜਿਵੇਂ Medicaid ਸਮੇਤ ਰਾਜ ਦੁਆਰਾ ਮਾਲੀ ਸਹਾਇਤਾ ਦਿੱਤੀ ਦੇਖਭਾਲ ਲਈ ਅਰਜ਼ੀ ਪ੍ਰਕਿਰਿਆ ਪੂਰਾ ਕਰਨਾ।

ਸਹਾਇਤਾ ਲਈ ਅਰਜ਼ੀ ਕਿਵੇਂ ਦਿੱਤੀ ਜਾਏ

ਇੱਕ ਮਰੀਜ਼ ਜਾਂ ਮਰੀਜ਼ ਦੀ ਦੇਖਭਾਲ ਵਿੱਚ ਸ਼ਾਮਲ ਕੋਈ ਵੀ ਵਿਅਕਤੀ, ਪਰਿਵਾਰ ਦੇ ਮੈਂਬਰ ਜਾਂ ਪ੍ਰਦਾਤਾ ਸਮੇਤ, ਕਿਸੇ ਵੀ ਸਮੇਂ ਆਰਥਿਕ ਚਿੰਤਾਵਾਂ ਪ੍ਰਗਟ ਕਰ ਸਕਦਾ ਹੈ। ਇਸਦੇ ਬਾਅਦ ਰੋਗੀ ਜਾਂ ਜ਼ਿੰਮੇਵਾਰ ਧਿਰ ਨੂੰ ਇੱਕ ਵਿੱਤੀ ਸਹਾਇਤਾ ਅਰਜ਼ੀ ਪੂਰੀ ਕਰਨ ਲਈ ਉਤਸ਼ਾਹਿਤ ਕੀਤਾ ਜਾਏਗਾ। ਵਿੱਤੀ ਸਹਾਇਤਾ ਲਈ ਯੋਗ ਹੋਣ ਲਈ, ਖਾਤੇ ਲਈ ਅਦਾਲਤ ਦਾ ਫ਼ੈਸਲਾ ਪ੍ਰਾਪਤ ਕਰਨ ਤੋਂ ਪਹਿਲਾਂ ਕਿਸੇ ਵੀ ਸਮੇਂ ਇੱਕ ਅਰਜ਼ੀ ਪੇਸ਼ ਕੀਤੀ ਜਾ ਸਕਦੀ ਹੈ।​
ਵਿੱਤੀ ਸਹਾਇਤਾ UW ਚਿਕਿਤਸਾ ਕਰਮਚਾਰੀ ਦੁਆਰਾ ਕਿਸੇ UW Medicine ਸਥਾਨ ਵਿਖੇ ਮੁਹੱਈਆ ਕੀਤੀ ਜਾਣ ਵਾਲੀ ਡਾਕਟਰੀ ਦੇਖਭਾਲ ਤੱਕ ਸੀਮਿਤ ਹੈ। ਯਾਤਰਾ, ਭੋਜਨ, ਰਿਹਾਇਸ਼ ਅਤੇ ਸਥਾਈ ਚਿਕਿਤਸਾ ਉਪਕਰਨ ਵਿੱਤੀ ਸਹਾਇਤਾ ਨੀਤੀ ਦੇ ਅਧੀਨ ਸ਼ਾਮਲ ਨਹੀਂ ਕੀਤੇ ਜਾਂਦੇ। ਤਜਵੀਜ਼ਾਂ (ਪ੍ਰਿਸਕ੍ਰਿਪਸ਼ਨ) ਸ਼ਾਮਲ ਕੀਤੀਆਂ ਜਾ ਸਕਦੀਆਂ ਹਨ ਜੇਕਰ UW Medicine ਦੁਆਰਾ ਪ੍ਰਾਪਤ ਕੀਤੀਆਂ ਹੋਣ ਅਤੇ ਕਿਸੇ UW Medicine ਫਾਰਮੈਸੀ (ਜੇਕਰ ਉਪਲਬਧ ਹੋਵੇ) ਵਿਖੇ ਭਰੀਆਂ ਗਈਆਂ ਹੋਣ। UW Medicine ਹਰੇਕ ਰੋਗੀ ਦੀ ਗੁਪਤਤਾ ਅਤੇ ਸਨਮਾਨ ਨੂੰ ਕਾਇਮ ਰੱਖੇਗੀ। ਵਿੱਤੀ ਸਹਾਇਤਾ ਦੇ ਵਿਚਾਰ ਲਈ ਪੇਸ਼ ਕੀਤੀ ਕਿਸੇ ਵੀ ਜਾਣਕਾਰੀ 'ਤੇ ਹੈਲਥ ਇੰਸ਼ੋਰੈਂਸ ਪੋਰਟੇਬਿਲਿਟੀ ਅਤੇ ਅਕਾਉਂਟਿਬਿਲਿਟੀ ਐਕਟ (HIPAA) ਦੇ ਅਧੀਨ ਸੁਰੱਖਿਅਤ ਕੀਤੀ ਸਿਹਤ ਸੰਬੰਧੀ ਜਾਣਕਾਰੀ ਵਾਂਗ ਹੀ ਵਿਚਾਰ ਕੀਤਾ ਜਾਏਗਾ।

ਕਾਪੀਆਂ ਅਤੇ ਸੰਪਰਕ ਜਾਣਕਾਰੀ ਕਿੱਥੋਂ ਪ੍ਰਾਪਤ ਕੀਤੀ ਜਾਏ

UW Medicine ਵਿੱਤੀ ਸਹਾਇਤਾ ਨੀਤੀ, ਵਿੱਤੀ ਸਹਾਇਤਾ ਅਰਜ਼ੀ, ਸਪੱਸ਼ਟ ਭਾਸ਼ਾ ਸਾਰ ਅਤੇ ਬਿਲਿੰਗ ਅਤੇ ਉਗਰਾਹੀ ਨੀਤੀਆਂ ਮੁਫ਼ਤ ਉਪਲਬਧ ਹਨ। ਇਹਨਾਂ ਦਸਤਾਵੇਜ਼ਾਂ ਤੱਕ ਔਨ-ਲਾਈਨ, ਫੋਨ ਰਾਹੀਂ ਜਾਂ ਵਿਅਕਤੀਗਤ ਰੂਪ ਨਾਲ ਪਹੁੰਚ ਪ੍ਰਾਪਤ ਕੀਤੀ ਜਾ ਸਕਦੀ ਹੈ। ਦਸਤਾਵੇਜ਼ www.uwmedicine.org/financialassistanceਜਾਂwww.valleymed.org/financialassistance 'ਤੇ ਡਾਊਨਲੋਡ ਅਤੇ ਪ੍ਰਿੰਟ ਕਰਨ ਲਈ ਔਨਲਾਈਨ ਉਪਲਬਧ ਹਨ। ਹੇਠਾਂ ਸੂਚੀਬੱਧ ਸਥਾਨ ਵਿੱਚੋਂ, ਜਿੱਥੇ ਤੁਸੀਂ ਦੇਖਭਾਲ ਖੋਜ ਰਹੇ ਹੋ, ਉੱਥੇ ਫੋਨ ਕਰਕੇ ਆਪਣੀ ਕਾਪੀ ਦੀ ਮੰਗ ਕਰ ਸਕਦੇ ਹੋ। ਕਾਪੀਆਂ UW Medicine ਹਸਪਤਾਲ ਸਥਾਨਾਂ ਦੇ ਦਾਖ਼ਲਾ ਅਤੇ ਐਮਰਜੈਂਸੀ ਵਿਭਾਗਾਂ ਵਿਖੇ ਵੀ ਉਪਲਬਧ ਹਨ।

Airlift Northwest (Airlift)

Patient Financial Services
6505 Perimeter Road S., Ste 200
Seattle, WA 98108
206.965.1908 ਫ਼ੈਕਸ 206.521.1612
M-F ਸੋਮ-ਸ਼ੁੱਕਰ ਸਵੇਰੇ 8:00 ਤੋਂ ਸ਼ਾਮ 5:00 ਵਜੇ

Harborview Medical Center (HMC)

Financial Counseling
325 9th Ave; Mail Stop 359758
Seattle, WA 98104-2499
206.744.3084
ਸੋਮ ਤੋਂ ਸ਼ੁੱਕਰ ਸਵੇਰੇ 8:00 ਤੋਂ ਸ਼ਾਮ 4:30 ਵਜੇ ਤਕ

UW Medical Center (UWMC)

Financial Counseling
1959 NE Pacific Street, Mail Stop 356142
Seattle, WA 98195-6142​
206.598.3806
ਸੋਮ ਤੋਂ ਸ਼ੁੱਕਰ ਸਵੇਰੇ 8:00 ਤੋਂ ਸ਼ਾਮ 4:30 ਵਜੇ ਤਕ

HMC & UWMC

Patient Financial Services
P.O. Box 95459
Seattle, WA 98145-2459
206.598.1950 or 1.877.780.1121
ਫ਼ੈਕਸ 206.598.2360
ਸੋਮ ਤੋਂ ਸ਼ੁੱਕਰ ਸਵੇਰੇ 8:00 ਤੋਂ ਸ਼ਾਮ 4:30 ਵਜੇ ਤਕ

Northwest Hospital & Medical Center (NWH)

Patient Financial Services
10330 Meridian Ave N Ste 260
Seattle, WA 98133-9851
206.668.6440 or 1.877.364.6440
ਸੋਮ ਤੋਂ ਸ਼ੁੱਕਰ ਸਵੇਰੇ 8:00 ਤੋਂ ਸ਼ਾਮ 4:30 ਵਜੇ ਤਕ

NWH Physicians

Patient Accounts & Inquiry
P.O. Box 45850
Seattle, WA 98145-0850
206.520.9100 or 1.855.520.9100
ਸੋਮ-ਸ਼ੁੱਕਰ ਸਵੇਰੇ 9:00 ਤੋਂ ਸ਼ਾਮ 5:00 ਵਜੇ

UW Physicians (UWP) & UW Neighborhood Clinics (UWNC)

Patient Accounts & Inquiry
P.O. Box 50095
Seattle, WA 98145-5095
206.520.9300 or 1.855.520.9300
ਸੋਮ-ਸ਼ੁੱਕਰ ਸਵੇਰੇ 9:00 ਤੋਂ ਸ਼ਾਮ 5:00 ਵਜੇ

Valley Medical Center (VMC)

Patient Financial Services
P.O. Box 59148
Renton, WA 98058-9900
425.251.5178 ਫ਼ੈਕਸ 206.575.2573
ਸੋਮ-ਸ਼ੁੱਕਰ ਸਵੇਰੇ 8:00 ਤੋਂ ਸ਼ਾਮ 5:00 ਵਜੇ

ਗੈਰ-ਅੰਗਰੇਜ਼ੀ ਸਪੀਕਰਾਂ ਲਈ

ਵਿੱਤੀ ਸਹਾਇਤਾ ਨੀਤੀ, ਵਿੱਤੀ ਸਹਾਇਤਾ ਅਰਜ਼ੀ, ਸਪਸ਼ਟ ਭਾਸ਼ਾ ਸਾਰ ਅਤੇ ਬਿਲਿੰਗ ਅਤੇ ਉਗਰਾਹੀ ਨੀਤੀਆਂ ਦੇ ਅਨੁਵਾਦ www.uwmedicine.org/financialassistance / www.valleymed.org/financialassistance ਤੇ, ਉਸ ਸਥਾਨ ਵਿਖੇ ਵਿਅਕਤੀਗਤ ਰੂਪ ਨਾਲ ਜਾਂ ਫੋਨ ਕਰਕੇ ਉਪਲਬਧ ਹਨ, ਜਿੱਥੇ ਤੁਸੀਂ ਦੇਖਭਾਲ ਖੋਜ ਰਹੇ ਹੋ।