ਵਿੱਤੀ ਸਹਾਇਤਾ


ਪ੍ਰਸ਼ਾਸਕੀ ਨੀਤੀਆਂ ਅਤੇ ਪ੍ਰਕਿਰਿਆਵਾਂ ​(PDF)

ਨੀਤੀ

ਇਹ ਵਿੱਤੀ ਸਹਾਇਤਾ ਨੀਤੀ (Financial Assistance Policy) ਇਹ ਯਕੀਨੀ ਬਣਾਉਣ ਲਈ ਹੈ ਕਿ ਵਾਸ਼ਿੰਗਟਨ ਸਟੇਟ ਦੇ ਨਿਵਾਸੀ, ਜੋ ਸੰਘੀ ਗਰੀਬੀ ਪੱਧਰ 'ਤੇ ਜਾਂ ਇਸਦੇ ਨੇੜਲੇ ਪੱਧਰ 'ਤੇ ਹਨ, ਉਹ ਢੁਕਵੀਆਂ ਹਸਪਤਾਲ-ਆਧਾਰਤ ਡਾਕਟਰੀ ਸੇਵਾਵਾਂ ਅਤੇ ਢੁਕਵੀਆਂ ਗੈਰ-ਹਸਪਤਾਲ-ਆਧਾਰਤ ਡਾਕਟਰੀ ਸੇਵਾਵਾਂ ਉਸ ਕੀਮਤ 'ਤੇ ਪ੍ਰਾਪਤ ਕਰਨ, ਜੋ ਸੇਵਾਵਾਂ ਲਈ ਭੁਗਤਾਨ ਕਰਨ ਦੀ ਉਹਨਾਂ ਦੀ ਸਮਰੱਥਾ 'ਤੇ ਆਧਾਰਤ ਹੋਣ ਅਤੇ ਜਿਹਨਾਂ ਵਿੱਚ ਬਿਨਾਂ ਖ਼ਰਚ ਤੋਂ ਦੇਖਭਾਲ ਸ਼ਾਮਲ ਹੋਵੇ। ਵਿੱਤੀ ਸਹਾਇਤਾ ਸਾਰੇ ਯੋਗ ਵਿਅਕਤੀਆਂ ਨੂੰ WAC ਚੈਪਟਰ 246-453 ਅਤੇ RCW 70.170 ਦੇ ਮੁਤਾਬਕ ਉਮਰ, ਜਾਤੀ, ਰੰਗ, ਧਰਮ, ਲਿੰਗ, ਜਿਨਸੀ ਰੁਝਾਨ ਜਾਂ ਰਾਸ਼ਟਰੀ ਮੂਲ 'ਤੇ ਵਿਚਾਰ ਕੀਤੇ ਬਿਨਾਂ ਦਿੱਤੀ ਜਾਗੀ।

ਨੀਤੀ ਉਪਲਬਧਤਾ

UW Medicine ਨੂੰ ਆਪਣੇ ਵਿੱਤੀ ਸਹਾਇਤਾ ਪ੍ਰੋਗਰਾਮ ਬਾਰੇ ਨੋਟਿਸ ਮੁਹੱਈਆ ਕਰਨ ਦੀ ਲੋੜ ਹੁੰਦੀ ਹੈ ਅਤੇ ਇਹ ਹਰੇਕ ਰੋਗੀ ਨੂੰ ਆਪਣੀ ਉਪਲਬਧਤਾ ਸੰਬੰਧੀ ਜਾਣਕਾਰੀ ਮੁਹੱਈਆ ਕਰਨ ਦਾ ਹਰ ਸੰਭਵ ਯਤਨ ਕਰੇਗੀ। UW Medicine ਦੇ ਹਸਪਤਾਲ (ਭਰਤੀ ਰੋਗੀ ਅਤੇ ਹਸਪਤਾਲ-ਆਧਾਰਤ ਬਾਹਰਲੇ ਰੋਗੀ ਕਲੀਨਿਕ/ਕੇਂਦਰ) ਦਾਖ਼ਲ ਕਰਨ, ਆਰਥਿਕ ਸਲਾਹ, ਐਮਰਜੈਂਸੀ ਵਿਭਾਗ ਅਤੇ ਬਾਹਰਲੇ ਰੋਗੀ ਰਜਿਸਟਰੇਸ਼ਨ ਵਿੱਚ ਸੰਕੇਤ ਪੋਸਟ ਕਰਨਗੇ, ਜੋ ਜਨਤਾ ਨੂੰ ਵਿੱਤੀ ਸਹਾਇਤਾ ਨੀਤੀ ਬਾਰੇ ਸੂਚਿਤ ਕਰਨਗੇ। ਇਸ ਨੋਟਿਸ ਨੂੰ ਪੋਸਟ ਕਰਨ ਲਈ POS 11 ਸਥਾਨਾਂ ਦੀ ਲੋੜ ਨਹੀਂ ਹੋਵੇਗੀ। ਵਿੱਤੀ ਸਹਾਇਤਾ ਲਈ ਯੋਗਤਾ ਦੀ ਇਹ ਸ਼ਰਤ ਹੈ ਕਿ ਰੋਗੀ ਸਾਰੀਆਂ ਸ਼ਰਤਾਂ ਅਤੇ ਆਸਾਂ ਪੂਰੀਆਂ ਕਰਨ, ਜਿਵੇਂ ਵਿੱਤੀ ਸਹਾਇਤਾ ਨੀਤੀ ਵਿੱਚ ਦਿੱਤਾ ਗਿਆ ਹੈ। ਇਹ ਵਿੱਤੀ ਸਹਾਇਤਾ ਨੀਤੀ ਅਤੇ ਵਿੱਤੀ ਸਹਾਇਤਾ ਲਈ ਅਰਜ਼ੀਆਂ ਲਾਗੂ ਹਸਪਤਾਲ ਦੇ ਸੇਵਾ ਖੇਤਰ ਵਿੱਚ ਪੰਜ ਪ੍ਰਤੀਸ਼ਤ ਅਬਾਦੀ ਜਾਂ 1,000 ਵਿਅਕਤੀਆਂ, ਜੋ ਵੀ ਘੱਟ ਹੋਵੇ, ਦੁਆਰਾ ਬੋਲੀ ਜਾਣ ਵਾਲੀ ਕਿਸੇ ਵੀ ਭਾਸ਼ਾ ਵਿੱਚ ਉਪਲਬਧ ਹਨ। ਇਸਤੋਂ ਇਲਾਵਾ, ਹੋਰਾਂ ਗੈਰ-ਅੰਗਰੇਜ਼ੀ ਬੋਲਣ ਵਾਲੇ ਜਾਂ ਸੀਮਿਤ-ਅੰਗਰੇਜ਼ੀ ਬੋਲਣ ਵਾਲੇ ਜਾਂ ਉਹਨਾਂ ਹੋਰਾਂ ਰੋਗੀਆਂ ਲਈ ਦੁਭਾਸ਼ੀਆ ਸੇਵਾਵਾਂ ਉਪਲਬਧ ਕਰਾਈਆਂ ਜਾਣਗੀਆਂ, ਜੋ ਪੜ੍ਹ ਨਹੀਂ ਸਕਦੇ ਜਾਂ ਲਿਖਤ ਅਰਜ਼ੀ ਸਮੱਗਰੀ ਨੂੰ ਨਹੀਂ ਸਮਝ ਸਕਦੇ।

ਪਰਿਭਾਸ਼ਾਵਾਂ

ਵਿੱਤੀ ਸਹਾਇਤਾ: ਢੁਕਵੀਆਂ UW Medicine ਹਸਪਤਾਲ-ਆਧਾਰਤ ਡਾਕਟਰੀ ਸੇਵਾਵਾਂ ਅਤੇ ਗੈਰ-ਹਸਪਤਾਲ-ਆਧਾਰਤ ਡਾਕਟਰੀ ਸੇਵਾਵਾਂ ਵਿਅਕਤੀਆਂ ਨੂੰ ਉਸ ਸੀਮਾ ਤੱਕ ਮੁਹੱਈਆ ਕੀਤੀਆਂ ਜਾਂਦੀਆਂ ਹਨ, ਜਿਸ ਸੀਮਾ ਤੱਕ ਉਹ ਵਿਅਕਤੀ ਦੇਖਭਾਲ ਲਈ ਭੁਗਤਾਨ ਕਰਨ ਵਿੱਚ ਜਾਂ ਘਟਾਉਣਯੋਗ ਜਾਂ ਕਿਸੇ ਤੀਜੀ-ਧਿਰ ਦੇ ਭੁਗਤਾਨਕਰਤਾ ਦੁਆਰਾ ਮੰਗ ਕੀਤੀਆਂ ਸਹਿ-ਬੀਮਾ ਰਕਮਾਂ ਦਾ ਭੁਗਤਾਨ ਕਰਨ ਵਿੱਚ ਅਸਮਰੱਥ ਹਨ। ਉਹ ਵਿਅਕਤੀ, ਜਿਹਨਾਂ ਨੇ ਕਿਸੇ ਤੀਜੀ-ਧਿਰ ਦੇ ਸਰੋਤ ਵਰਤੇ ਹਨ, Medicare ਅਤੇ Medicaid ਸਮੇਤ, ਅਤੇ ਜਿਹਨਾਂ ਦੀ ਆਮਦਨ ਸੰਘੀ ਗਰੀਬੀ ਮਿਆਰਾਂ ਦੇ 300% ਦੇ ਬਰਾਬਰ ਜਾਂ ਇਸਤੋਂ ਘੱਟ ਹੈ, ਪਰਿਵਾਰ ਦੇ ਆਕਾਰ ਲਈ ਸਮਾਯੋਜਨ

ਕੀਤਾ ਹੈ ਜਾਂ ਕਿਸੇ ਹੋਰ ਤਰ੍ਹਾਂ ਨਾਲ ਉਹਨਾਂ ਨੂੰ ਦੇਖਭਾਲ ਲਈ ਭੁਗਤਾਨ ਕਰਨ ਜਾਂ ਘਟਾਉਣਯੋਗ ਜਾਂ ਕਿਸੇ ਤੀਜੀ-ਧਿਰ ਦੇ ਭੁਗਤਾਨਕਰਤਾ ਦੁਆਰਾ ਮੰਗ ਕੀਤੀਆਂ ਸਹਿ-ਬੀਮਾ ਰਕਮਾਂ ਦਾ ਭੁਗਤਾਨ ਕਰਨ ਦੇ ਯੋਗ ਬਣਾਉਣ ਲਈ ਕਾਫ਼ੀ ਨਹੀਂ ਹੈ, ਉਹ ਇਸ ਨੀਤੀ ਦੇ ਅਧੀਨ ਵਿੱਤੀ ਸਹਾਇਤਾ ਲਈ ਪਾਤਰ ਹੋ ਸਕਦੇ ਹਨ1

:UW Medicine ਇਸ ਨੀਤੀ ਦੇ ਉਦੇਸ਼ਾਂ ਲਈ, “UW Medicine” ਵਿੱਚ ਸ਼ਾਮਲ ਹੈ ਏਅਰਲਿਫਟ ਨੌਰਥਵੈਸਟ (Airlift Northwest) (ਏਅਰਲਿਫਟ), ਹਾਰਬਰਵਿਊ ਮੈਡੀਕਲ ਸੈਂਟਰ (Harborview Medical Center) (HMC), UW ਮੈਡੀਕਲ ਸੈਂਟਰ (UW Medical Center) (UWMC), ਨੌਰਥਵੈਸਟ ਹਸਪਤਾਲ ਐਂਡ ਮੈਡੀਕਲ ਸੈਂਟਰ (Northwest Hospital & Medical Center) (NWH), UW ਫਿਜੀਸ਼ੀਅੰਸ (UW Physicians) (UWP), ਵੈਲੀ ਮੈਡੀਕਲ ਸੈਂਟਰ (Valley Medical Center) (VMC) ਅਤੇ UW ਨੇਬਰਹੁਡ ਕਲੀਨਿਕ (UW Neighborhood Clinics) (UWNC)।

ਢੁਕਵੀਆਂ ਹਸਪਤਾਲ-ਆਧਾਰਤ ਡਾਕਟਰੀ ਸੇਵਾਵਾਂ: ਉਹ UW Medicine ਹਸਪਤਾਲ ਸੇਵਾਵਾਂ, ਜਿਹਨਾਂ 'ਤੇ ਉਹਨਾਂ ਅਵਸਥਾਵਾਂ ਦਾ ਨਿਦਾਨ ਕਰਨ, ਉਹਨਾਂ ਨੂੰ ਠੀਕ ਕਰਨ, ਇਲਾਜ ਕਰਨ, ਘਟਾਉਣ ਅਤੇ ਹੋਰ ਖ਼ਰਾਬ ਹੋਣ ਤੋਂ ਰੋਕਣ ਲਈ ਉਚਿਤ ਤੌਰ 'ਤੇ ਵਿਚਾਰ ਕੀਤਾ ਜਾਂਦਾ ਹੈ, ਜੋ ਜੀਵਨ ਨੂੰ ਖ਼ਤਰੇ ਵਿੱਚ ਪਾਉਣ, ਜਾਂ ਕਸ਼ਟ ਜਾਂ ਦਰਦ ਦਾ ਕਾਰਨ ਬਣਨ, ਜਾਂ ਜਿਹਨਾਂ ਦੇ ਨਤੀਜੇ ਵਜੋਂ ਬੀਮਾਰੀ ਜਾਂ ਕਮਜ਼ੋਰੀ ਹੋਵੇ, ਜਾਂ ਅਪੰਗਤਾ ਹੋਣ ਦਾ ਕਾਰਨ ਬਣਨ ਜਾਂ ਇਸਨੂੰ ਵਧਾਉਣ ਦਾ ਖ਼ਤਰਾ ਹੋਣ, ਜਾਂ ਸਰੀਰਕ ਕੋਝੇਪਣ ਜਾਂ ਸਹੀ ਢੰਗ ਨਾਲ ਕੰਮ ਨਾ ਕਰਨ ਦਾ ਕਾਰਨ ਬਣਨ, ਅਤੇ ਸੇਵਾ ਦੀ ਬੇਨਤੀ ਕਰਨ ਵਾਲੇ ਵਿਅਕਤੀ ਲਈ ਉਪਲਬਧ ਜਾਂ ਢੁਕਵੇਂ ਇਲਾਜ ਦਾ ਕੋਈ ਹੋਰ ਸਮਾਨ ਰੂਪ ਨਾਲ ਅਸਰਦਾਰ, ਵੱਧ ਵਾਜਬੀ ਜਾਂ ਮੂਲ ਰੂਪ ਨਾਲ ਘੱਟ ਖ਼ਰਚੇ ਵਾਲਾ ਕੋਰਸ ਨਾ ਹੋਵੇ। ਇਲਾਜ ਦੇ ਕੋਰਸ ਵਿੱਚ ਕੇਵਲ ਨਿਰੀਖਣ ਸ਼ਾਮਲ ਹੋ ਸਕਦਾ ਹੈ, ਜਾਂ ਜਿੱਥੇ ਉਚਿਤ ਹੋਵੇ, ਕੋਈ ਵੀ ਇਲਾਜ ਨਹੀਂ ਹੋ ਸਕਦਾ ਹੈ। ਢੁਕਵੀਆਂ ਹਸਪਤਾਲ-ਆਧਾਰਤ ਸੇਵਾਵਾਂ ਵਿੱਚ ਪਲੇਸ ਔਫ ਸਰਵਿਸ 11 (POS 11) ਸੁਤੰਤਰ ਕਲੀਨਿਕ/ਚਿਕਿਤਸਕ ਦੇ ਆੱਫਿਸਾਂ ਵਿੱਚ ਦੇਖਭਾਲ ਸ਼ਾਮਲ ਨਹੀਂ ਹੁੰਦੀ, ਭਾਵੇ ਇਹ ਕਿਸੇ UW Medicine ਹਸਪਤਾਲ ਨਾਲ ਜੁੜੇ ਹੋਏ ਹੋਣ। ਹਾਲਾਂਕਿ, HMC, UWMC, UWP, VMC, ਅਤੇ NWH ਕਰਮਚਾਰੀਆਂ ਅਤੇ NWH ਦੀ ਪੂਰੀ ਮਾਲਕੀ ਵਾਲੀਆਂ ਸਹਾਇਕ ਕੰਪਨੀਆਂ ਰਾਹੀਂ ਹਸਪਤਾਲ ਚੁਗਿਰਦੇ ਵਿੱਚ ਮੁਹੱਈਆ ਕੀਤੀਆਂ ਪੇਸ਼ਾਵਰ ਸੇਵਾਵਾਂ ਸ਼ਾਮਲ ਹਨ।

ਢੁਕਵੀਆਂ ਗੈਰ-ਹਸਪਤਾਲ-ਆਧਾਰਤ ਡਾਕਟਰੀ ਸੇਵਾਵਾਂ: ਉਹ ਸੇਵਾਵਾਂ, ਜੋ UWP ਦੇ ਮੈਂਬਰਾਂ, NWH ਕਰਮਚਾਰੀਆਂ, ਜਾਂ NWH ਦੀ ਪੂਰੀ ਮਾਲਕੀ ਵਾਲੀਆਂ ਸਹਾਇਕ ਕੰਪਨੀਆਂ ਦੇ ਕਰਮਚਾਰੀਆਂ ਦੁਆਰਾ ਜਾਂ ਤਾਂ (1) ਏਅਰਲਿਫਟ ਰਾਹੀਂ, ਜਾਂ (2) ਪਲੇਸ ਔਫ ਸਰਵਿਸ 11 (POS 11) ਸੁਤੰਤਰ ਕਲੀਨਿਕ/ਚਿਕਿਤਸਕ ਦੇ ਆਫਿਸਾਂ ਵਿੱਚ ਦਿੱਤੀਆਂ ਜਾਂਦੀਆਂ ਹਨ, ਜਿਹਨਾਂ 'ਤੇ ਉਹਨਾਂ ਹਾਲਤਾਂ ਦਾ ਨਿਦਾਨ ਕਰਨ, ਉਹਨਾਂ ਨੂੰ ਠੀਕ ਕਰਨ, ਇਲਾਜ ਕਰਨ, ਘਟਾਉਣ ਅਤੇ ਹੋਰ ਖ਼ਰਾਬ ਹੋਣ ਤੋਂ ਰੋਕਣ ਲਈ ਉਚਿਤ ਤੌਰ 'ਤੇ ਵਿਚਾਰ ਕੀਤਾ ਜਾਂਦਾ ਹੈ, ਜੋ ਜੀਵਨ ਨੂੰ ਖ਼ਤਰੇ ਵਿੱਚ ਪਾਉਣ, ਜਾਂ ਕਸ਼ਟ ਜਾਂ ਦਰਦ ਦਾ ਕਾਰਨ ਬਣਨ, ਜਾਂ ਜਿਹਨਾਂ ਦੇ ਨਤੀਜੇ ਵਜੋਂ ਬੀਮਾਰੀ ਜਾਂ ਕਮਜ਼ੋਰੀ, ਜਾਂ ਅਪੰਗਤਾ ਹੋਣ ਦਾ ਕਾਰਨ ਬਣਨ ਜਾਂ ਇਸਨੂੰ ਵਧਾਉਣ ਦਾ ਖ਼ਤਰਾ ਹੋਣ, ਜਾਂ ਸਰੀਰਕ ਕੋਝੇਪਣ ਜਾਂ ਸਹੀ ਢੰਗ ਨਾਲ ਕੰਮ ਨਾ ਕਰਨ ਦਾ ਕਾਰਨ ਬਣਨ, ਅਤੇ ਸੇਵਾ ਦੀ ਬੇਨਤੀ ਕਰਨ ਵਾਲੇ ਵਿਅਕਤੀ ਲਈ ਉਪਲਬਧ ਜਾਂ ਢੁਕਵੇਂ ਇਲਾਜ ਦਾ ਕੋਈ ਹੋਰ ਸਮਾਨ ਰੂਪ ਨਾਲ ਅਸਰਦਾਰ, ਵੱਧ ਵਾਜਬੀ ਜਾਂ ਮੂਲ ਰੂਪ ਨਾਲ ਘੱਟ ਖ਼ਰਚੇ ਵਾਲਾ ਕੋਰਸ ਨਾ ਹੋਵੇ। ਇਲਾਜ ਦੇ ਕੋਰਸ ਵਿੱਚ ਕੇਵਲ ਨਿਰੀਖਣ ਸ਼ਾਮਲ ਹੋ ਸਕਦਾ ਹੈ, ਜਾਂ ਜਿੱਥੇ ਉਚਿਤ ਹੋਵੇ, ਕੋਈ ਵੀ ਇਲਾਜ ਨਹੀਂ ਹੋ ਸਕਦਾ ਹੈ। ਇਸ ਵਿੱਤੀ ਸਹਾਇਤਾ ਨੀਤੀ ਦੇ ਉਦੇਸ਼ਾਂ ਲਈ, ਨਿਵਾਰਕ ਦੇਖਭਾਲ ਸੇਵਾਵਾਂ ਨੂੰ “ਢੁਕਵੀਆਂ ਗੈਰ-ਹਸਪਤਾਲ-ਆਧਾਰਤ ਸੇਵਾਵਾਂ” ਮੰਨਿਆ ਜਾ ਸਕਦਾ ਹੈ।

ਐਮਰਜੈਂਸੀ ਚਿਕਿਤਸਾ ਸਥਿਤੀ: ਪੂਰੀ ਤੀਬਰਤਾ ਦੇ ਤੀਬਰ ਲੱਛਣਾਂ ਨਾਲ ਖੁਦ ਨੂੰ ਪ੍ਰਗਟ ਕਰਨ ਵਾਲੀ ਇੱਕ ਚਿਕਿਤਸਾ ਅਵਸਥਾ, ਤੀਬਰ ਦਰਦ ਸਮੇਤ, ਇੰਨਾ ਜ਼ਿਆਦਾ ਕਿ ਜੇਕਰ ਤੁਰੰਤ ਡਾਕਟਰੀ ਦੇਖਭਾਲ ਨਾ ਮਿਲੇ ਤਾਂ ਨਤੀਜੇ ਵਜੋਂ ਇਹ ਹੋਣ ਦੀ ਸੰਭਾਵਨਾ ਹੋ ਸਕਦੀ ਹੈ:

 1. ਵਿਅਕਤੀ (ਜਾਂ, ਕਿਸੇ ਗਰਭਵਤੀ ਔਰਤ ਦੇ ਸੰਬੰਧ ਵਿੱਚ, ਔਰਤ ਜਾਂ ਉਸਦੇ ਅਣਜੰਮੇ ਬੱਚੇ ਦੀ ਸਿਹਤ) ਦੀ ਸਿਹਤ ਨੂੰ ਗੰਭੀਰ ਖ਼ਤਰੇ ਵਿੱਚ ਪਾਉਣਾ;
 2. ਸਰੀਰ ਦੇ ਫੰਕਸ਼ਨਾਂ ਦਾ ਗੰਭੀਰ ਵਿਗਾੜ;
 3. ਸਰੀਰ ਦੇ ਕਿਸੇ ਵੀ ਅੰਗ ਜਾਂ ਹਿੱਸੇ ਦੇ ਫੰਕਸ਼ਨ ਵਿੱਚ ਗੰਭੀਰ ਖਰਾਬੀ।

ਕ ਿਸੇ ਗਰਭਵਤੀ ਔਰਤ ਦੇ ਸੰਬੰਧ ਵਿੱਚ, ਜਿਸਨੂੰ ਖਿੱਚਾਂ ਪੈ ਰਹੀਆਂ ਹੋਣ, ਉਸ ਲਈ ਇਸ ਸ਼ਬਦ ਦਾ ਮਤਲਬ ਹੋਵੇਗਾ:

 1. ਇਹ ਕਿ ਡਿਲੀਵਰੀ ਤੋਂ ਪਹਿਲਾਂ ਦੂਜੇ ਹਸਪਤਾਲ ਵਿੱਚ ਇੱਕ ਸੁਰੱਖਿਅਤ ਤਬਾਦਲਾ ਪੂਰਾ ਕਰਨ ਲਈ ਘੱਟ ਸਮਾਂ ਹੈ; ਜਾਂ
 2. ਇਹ ਕਿ ਤਬਾਦਲੇ ਦੇ ਨਾਲ ਔਰਤ ਜਾਂ ਅਣਜੰਮੇ ਬੱਚੇ ਦੀ ਸਿਹਤ ਜਾਂ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ।

ਪਲੇਸ ਔਫ ਸਰਵਿਸ 11 (POS 11): ਇਸ ਨੀਤੀ ਦੇ ਉਦੇਸ਼ਾਂ ਲਈ, ਇਹ ਸ਼ਬਦ ਸਾਰੇ UW Neighborhood Clinic (ਨੇਬਰਹੁਡ ਕਲੀਨਿਕ) ਸਥਾਨਾਂ ਅਤੇ ਕੋਈ ਵੀ ਹੋਰ ਸੁਤੰਤਰ ਕਲੀਨਿਕ ਜਾਂ ਗੈਰ-ਹਸਪਤਾਲ ਚਿਕਿਤਸਕ ਦਫ਼ਤਰ ਦੇ ਚੁਗਿਰਦੇ ਨੂੰ ਸੂਚਿਤ ਕਰਦੀ ਹੈ, ਜਿਸ ਵਿੱਚ ਕੋਈ ਸਿਹਤ ਦੇਖਭਾਲ ਪੇਸ਼ਾਵਰ ਸੇਵਾਵਾਂ ਦਿੰਦਾ ਹੈ ਅਤੇ ਪੇਸ਼ਾਵਰ ਫੀਸ ਦਾ ਬਿਲ ਬਣਾਉਂਦਾ ਹੈ।

UW Physicians (ਯੂ ਡਬਲਿਊ ਫਿਜੀਸ਼ੀਅੰਸ) (UWP) ਮੈਂਬਰ: ਇਸ ਨੀਤੀ ਦੇ ਉਦੇਸ਼ਾਂ ਲਈ, ਕੋਈ ਡਾਕਟਰ ਜਾਂ ਹੋਰ ਯੋਗ ਸਿਹਤ ਦੇਖਭਾਲ ਪੇਸ਼ਾਵਰ, ਜਿਸਨੇ UWP ਨਾਲ ਇੱਕ ਪ੍ਰੈਕਟਿਸ ਇਕਰਾਰਨਾਮਾ ਕੀਤਾ ਹੈ ਜਾਂ ਜਿਸਨੇ ਕਿਸੇ ਹੋਰ ਤਰ੍ਹਾਂ ਨਾਲ ਇੱਕ ਇਕਰਾਰਨਾਮੇ ਸੰਬੰਧੀ ਪ੍ਰਬੰਧ ਦੇ ਅਧੀਨ UWP ਨੂੰ ਆਪਣੀਆਂ ਸੇਵਾਵਾਂ ਮੁੜ ਨਿਯਤ ਕੀਤੀਆਂ ਹਨ ਅਤੇ ਪ੍ਰੈਕਟਿਸ ਦੀਆਂ ਮਨਜ਼ੂਰੀਸ਼ੁਦਾ UW Medicine ਸਾਈਟਾਂ ਵਿਖੇ ਸੇਵਾਵਾਂ ਮੁਹੱਈਆ ਕਰਦਾ ਹੈ।

NWH ਦੀ ਪੂਰੀ ਮਾਲਕੀ ਵਾਲੀਆਂ ਸਹਾਇਕ ਕੰਪਨੀਆਂ: ਇਸ ਨੀਤੀ ਦੇ ਉਦੇਸ਼ਾਂ ਲਈ, ਇਸ ਸ਼ਬਦ ਵਿੱਚ ਸਮਿਟ ਕਾਰਡਿਓਲੌਜੀ (Summit Cardiology) ਅਤੇ ਕੋਈ ਵੀ ਹੋਰ ਸਹਾਇਕ ਕੰਪਨੀਆਂ ਸ਼ਾਮਲ ਹਨ, ਜੋ NWH ਦੀ ਪੂਰੀ ਮਾਲਕੀ ਦੇ ਅਧੀਨ ਹਨ ਜਾਂ ਹੋ ਸਕਦੀਆਂ ਹਨ ਅਤੇ ਸੰਘੀ ਟੈਕਸ ਉਦੇਸ਼ਾਂ ਲਈ ਵਿਚਾਰ ਨਾ ਕੀਤੀਆਂ ਗਈਆਂ ਸੰਸਥਾਵਾਂ ਹਨ।

ਯੋਗਤਾ ਮਾਪਦੰਡ

ਵਿੱਤੀ ਸਹਾਇਤਾ ਦੀ ਬੇਨਤੀ ਕਰਨ ਵਾਲੇ ਵਿਅਕਤੀਆਂ ਲਈ ਯੋਗਤਾ ਸ਼ਰਤਾਂ ਨੂੰ ਪੂਰਾ ਕਰਨਾ ਅਤੇ ਇੱਕ ਅਰਜ਼ੀ ਪ੍ਰਕਿਰਿਆ ਪੂਰੀ ਕਰਨਾ ਲਾਜ਼ਮੀ ਹੈ, ਜਿਵੇਂ ਕਿ ਇੱਥੇ ਵਰਣਨ ਕੀਤਾ ਗਿਆ ਹੈ।

ਨਿਵਾਸ ਸਥਾਨ ਅਤੇ ਸੇਵਾਵਾਂ ਦਾ ਕਾਰਜ ਖੇਤਰ

ਵਿੱਤੀ ਸਹਾਇਤਾ ਲਈ ਯੋਗਤਾ ਦੀ ਸ਼ਰਤ ਹੈ ਕਿ ਵਿਅਕਤੀ ਵਾਸ਼ਿੰਗਟਨ ਸਟੇਟ ਦਾ ਨਿਵਾਸੀ ਹੋਵੇ ਅਤੇ ਇਹ ਕਿ ਬੇਨਤੀ ਕੀਤੀਆਂ ਗਈਆਂ ਡਾਕਟਰੀ ਸੇਵਾਵਾਂ ਢੁਕਵੀਆਂ ਹਸਪਤਾਲ-ਆਧਾਰਤ ਡਾਕਟਰੀ ਸੇਵਾਵਾਂ ਹਨ, ਉਹਨਾਂ ਸੇਵਾਵਾਂ ਦੇ ਉਲਟ ਹੋਣ ਦੇ ਤੌਰ ਤੇ, ਜੋ ਜਾਂਚ ਸੰਬੰਧੀ, ਚੋਣਵੀਆਂ ਜਾਂ ਪ੍ਰਯੋਗਮਈ ਕਿਸਮ ਦੀਆਂ ਹਨ। ਕੋਈ ਵਿਅਕਤੀ ਉਦੋਂ ਵਾਸ਼ਿੰਗਟਨ ਸਟੇਟ ਦਾ ਨਿਵਾਸੀ ਨਹੀਂ ਹੁੰਦਾ ਅਤੇ ਵਿੱਤੀ ਸਹਾਇਤਾ ਲਈ ਪਾਤਰ ਨਹੀਂ ਹੁੰਦਾ, ਜਦੋਂ ਉਹ ਵਿਅਕਤੀ ਕੇਵਲ ਡਾਕਟਰੀ ਦੇਖਭਾਲ ਦੀ ਬੇਨਤੀ ਕਰਨ ਦੇ ਉਦੇਸ਼ ਲਈ ਵਾਸ਼ਿੰਗਟਨ ਸਟੇਟ ਵਿੱਚ ਦਾਖ਼ਲ ਹੁੰਦਾ ਹੈ। ਸ਼ਰਨਾਰਥੀਆਂ, ਸ਼ਰਨ ਦੀ ਮਨਜ਼ੂਰੀ ਪ੍ਰਾਪਤ ਵਿਅਕਤੀਆਂ ਅਤੇ ਸ਼ਰਨ ਖੋਜਣ ਵਾਲੇ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਯੋਗਤਾ ਲਈ ਵਾਸ਼ਿੰਗਟਨ ਸਟੇਟ ਰੈਜੀਡੈਂਸੀ ਸ਼ਰਤ ਤੋਂ ਛੋਟ ਪ੍ਰਾਪਤ ਹੈ। ਉਹਨਾਂ ਰੋਗੀਆਂ ਨੂੰ ਵੀ ਵਾਸ਼ਿੰਗਟਨ ਸਟੇਟ ਰੈਜੀਡੈਂਸੀ ਸ਼ਰਤ ਤੋਂ ਛੋਟ ਪ੍ਰਾਪਤ ਹੈ, ਜਿਹਨਾਂ ਦੀ ਐਮਰਜੈਂਸੀ ਚਿਕਿਤਸਾ ਅਵਸਥਾ ਹੈ। ਵਿੱਤੀ ਸਹਾਇਤਾ ਇਮੀਗ੍ਰੇਸ਼ਨ ਸਥਿਤੀ ਦੇ ਆਧਾਰ 'ਤੇ ਨਾਮਨਜ਼ੂਰ ਨਹੀਂ ਕੀਤੀ ਜਾਏਗੀ। ਨਿਵਾਸ ਸਥਾਨ ਅਤੇ ਇਸ ਪੈਰਾਗ੍ਰਾਫ ਵਿੱਚ ਦਿੱਤੀਆਂ ਗਈਆਂ ਸੇਵਾਵਾਂ ਸ਼ਰਤਾਂ ਦੇ ਕਾਰਜ ਖੇਤਰ ਤੋਂ ਛੋਟਾਂ ਕੇਵਲ ਅਸਧਾਰਨ ਸਥਿਤੀਆਂ ਵਿੱਚ ਅਤੇ UW Medicine ਚੀਫ ਫਾਈਨੈਂਸ਼ੀਅਲ ਅਫ਼ਸਰ ਜਾਂ ਨਿਯੁਕਤ ਵਿਅਕਤੀ ਦੀ ਮਨਜ਼ੂਰੀ ਨਾਲ ਦਿੱਤੀਆਂ ਜਾ ਸਕਦੀਆਂ ਹਨ। ਹਾਲਾਂਕਿ ਸੰਘੀ ਜਾਂ ਰਾਜ ਕਨੂੰਨ ਦੁਆਰਾ ਲੋੜੀਂਦਾ ਨਹੀਂ ਹੈ, ਫਿਰ ਵੀ ਉਹਨਾਂ ਵਿਅਕਤੀਆਂ ਲਈ ਵਿੱਤੀ ਸਹਾਇਤਾ ਲਈ ਯੋਗਤਾ ਦਾ ਵਿਸਤਾਰ ਕੀਤਾ ਜਾਏਗਾ, ਜੋ ਢੁਕਵੀਆਂ ਗੈਰ-ਹਸਪਤਾਲ ਆਧਾਰਤ ਡਾਕਟਰੀ ਸੇਵਾਵਾਂ ਪ੍ਰਾਪਤ ਕਰਦੇ ਹਨ ਅਤੇ ਉਪਰੋਕਤ ਮਾਪਦੰਡ ਨੂੰ ਪੂਰਾ ਕਰਦੇ ਹਨ।

ਤੀਜੀ-ਧਿਰ ਕਵਰੇਜ

ਵਿੱਤੀ ਸਹਾਇਤਾ ਆਮ ਤੌਰ 'ਤੇ ਰੋਗੀ ਲਈ ਉਪਲਬਧ ਸਾਰੇ ਹੋਰ ਤੀਜੀ-ਧਿਰ ਦੇ ਭੁਗਤਾਨ ਸਰੋਤਾਂ ਦੇ ਬਾਅਦ ਆਉਂਦਾ ਹੈ।
ਇਸ ਵਿੱਚ ਸ਼ਾਮਲ ਹੈ:

 • ਸਮੂਹਿਕ ਜਾਂ ਵਿਅਕਤੀਗਤ ਚਿਕਿਤਸਾ ਯੋਜਨਾਵਾਂ।
 • ਕਰਮਚਾਰੀ ਮੁਆਵਜ਼ਾ ਪ੍ਰੋਗਰਾਮ।
 • Medicare, Medicaid ਜਾਂ ਹੋਰ ਚਿਕਿਤਸਾ ਸਹਾਇਤਾ ਪ੍ਰੋਗਰਾਮ।
 • ਹੋਰ ਰਾਜ, ਸੰਘੀ ਜਾਂ ਸੈਨਾ ਪ੍ਰੋਗਰਾਮ।
 • ਤੀਜੀ-ਧਿਰ ਦੇਣਦਾਰੀ ਸਥਿਤੀਆਂ। (ਉਦਾਹਰਨ ਲਈ: ਵਾਹਨ ਦੁਰਘਟਨਾਵਾਂ ਜਾਂ ਨਿੱਜੀ ਸੱਟਾਂ)।
 • ਹੋਰ ਸਥਿਤੀਆਂ, ਜਿਹਨਾਂ ਵਿੱਚ ਦੂਜੇ ਵਿਅਕਤੀ ਜਾਂ ਸੰਸਥਾ ਦੀ ਡਾਕਟਰੀ ਸੇਵਾਵਾਂ ਦੇ ਖ਼ਰਚਿਆਂ ਦਾ ਭੁਗਤਾਨ ਕਰਨ ਦੀ ਕਨੂੰਨੀ ਜ਼ਿੰਮੇਵਾਰੀ ਹੋ ਸਕਦੀ ਹੈ।

ਕਿਸੇ ਹੋਰ ਤਰ੍ਹਾਂ ਨਾਲ ਯੋਗ ਉਹਨਾਂ ਰੋਗੀਆਂ ਲਈ ਵਿੱਤੀ ਸਹਾਇਤਾ, ਜੋ ਉਹਨਾਂ ਲਈ ਸੰਭਾਵਿਤ ਤੌਰ 'ਤੇ ਉਪਲਬਧ ਬੀਮਾ ਕਵਰੇਜ ਪ੍ਰਾਪਤ ਕਰਨ ਵਿੱਚ ਸ਼ਰਤਾਂ ਪੂਰੀਆਂ ਨਹੀਂ ਕਰਦੇ (ਉਦਾਹਰਨ ਲਈ Medicaid) ਦਾ ਵਿਅਕਤੀਗਤ ਤੌਰ 'ਤੇ ਮੁਲਾਂਕਣ ਕੀਤਾ ਜਾਏਗਾ।

ਵਿੱਤੀ ਸਹਾਇਤਾ ਲਈ ਵਿਚਾਰ ਕੀਤੇ ਜਾਣ ਤੋਂ ਪਹਿਲਾਂ, ਤੀਜੀ-ਧਿਰ ਦੀ ਭੁਗਤਾਨ ਕਵਰੇਜ ਲਈ ਰੋਗੀ ਦੀ/ਜ਼ਾਮਨ ਦੀ ਯੋਗਤਾ ਦਾ ਮੁਲਾਂਕਣ ਕੀਤਾ ਜਾਏਗਾ ਅਤੇ ਰੋਗੀ/ਜ਼ਾਮਨ ਨੂੰ ਉਹਨਾਂ ਪ੍ਰੋਗਰਾਮਾਂ ਦੇ ਅਧੀਨ ਕਵਰੇਜ ਲਈ ਅਰਜ਼ੀ ਦੇਣ ਦੀ ਲੋੜ ਹੋ ਸਕਦੀ ਹੈ, ਜਿਹਨਾਂ ਲਈ ਉਹ ਯੋਗ ਹੈ। ਉਹ ਰੋਗੀ, ਜੋ ਵਿੱਤੀ ਸਹਾਇਤਾ ਅਰਜ਼ੀ ਸ਼ਰਤਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੇ ਹਨ, ਉਹਨਾਂ ਲਈ ਵਿੱਤੀ ਸਹਾਇਤਾ ਨਾਮਨਜ਼ੂਰ ਕੀਤੀ ਜਾ ਸਕਦੀ ਹੈ। ਉਹ ਰੋਗੀ, ਜਿਹਨਾਂ ਦੀ ਚੋਣ Medicaid ਬੈਨਿਫਿਟ ਪ੍ਰਾਪਤ ਕਰਨ ਲਈ ਨਹੀਂ ਕੀਤੀ ਜਾਂਦੀ, ਜਦੋਂ ਉਹ Medicaid ਲਈ ਯੋਗ ਹੋਣ, ਲਈ ਵਿੱਤੀ ਸਹਾਇਤਾ ਨਾਮਨਜ਼ੂਰ ਕੀਤੀ ਜਾ ਸਕਦੀ ਹੈ; ਹਾਲਾਂਕਿ, UW Medicine ਕੇਵਲ ਹੈਲਥ ਬੈਨੀਫਿਟਸ ਐਕਸਚੇਂਜ (Health Benefits Exchange) 'ਤੇ ਰੋਗੀ ਲਈ ਉਪਲਬਧ ਕਿਸੇ ਯੋਜਨਾ ਵਿੱਚ ਨਾਮ ਦਾਖ਼ਲ ਕਰਨ ਲਈ ਰੋਗੀ ਦੀ ਅਸਵੀਕ੍ਰਿਤੀ ਦੇ ਆਧਾਰ 'ਤੇ ਰੋਗੀ ਲਈ ਵਿੱਤੀ ਸਹਾਇਤਾ ਨਾਮਨਜ਼ੂਰ ਨਹੀਂ ਕਰੇਗੀ।

ਆਮਦਨ

ਨਨੀਤੀ ਦੇ ਮੁਤਾਬਕ, ਉਹ ਵਿਅਕਤੀ, ਜਿਹਨਾਂ ਦੀ ਆਮਦਨ ਸੰਘੀ ਗਰੀਬੀ ਮਿਆਰ ਦੇ 300% ਦੇ ਬਰਾਬਰ ਜਾਂ ਇਸਤੋਂ ਘੱਟ ਹੈ, ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਪਾਤਰ ਹੋ ਸਕਦੇ ਹਨ। UW Medicine ਵਿੱਤੀ ਸਹਾਇਤਾ ਲਈ ਆਮਦਨ ਯੋਗਤਾ ਸਥਾਪਿਤ ਕਰਨ ਵਿੱਚ ਆਮਦਨ ਦੇ ਸਾਰੇ ਸਰੋਤਾਂ 'ਤੇ ਵਿਚਾਰ ਕਰੇਗੀ। ਆਮਦਨੀ ਵਿੱਚ ਸ਼ਾਮਲ ਹੈ: ਮਜ਼ਦੂਰੀਆਂ ਅਤੇ ਤਨਖ਼ਾਹਾਂ ਤੋਂ ਪ੍ਰਾਪਤ ਟੈਕਸਾਂ ਸਮੇਤ ਕੁੱਲ ਨਕਦ ਦੀਆਂ ਰਸੀਦਾਂ; ਵੈਲਫੇਅਰ ਭੁਗਤਾਨ; ਸੋਸ਼ਲ ਸਿਕਿਓਰਿਟੀ ਭੁਗਤਾਨ; ਹੜਤਾਲ ਬੈਨਿਫਿਟ; ਬੇਰੁਜ਼ਗਾਰੀ ਜਾਂ ਅਸਮਰਥਤਾ ਲਾਭ; ਬਾਲ ਸਹਿਯੋਗ; ਗੁਜ਼ਾਰਾ-ਭੱਤਾ; ਅਤੇ ਇਕੱਲੇ ਰੋਗੀ/ਜ਼ਾਮਨ ਨੂੰ ਭੁਗਤਾਨ ਕੀਤੀਆਂ ਕਾਰੋਬਾਰ ਅਤੇ ਨਿਵੇਸ਼ ਗਤੀਵਿਧੀਆਂ ਤੋਂ ਕੁੱਲ ਆਮਦਨੀਆਂ।

ਅਰਜ਼ੀ

ਜਦੋਂ ਕੋਈ ਰੋਗੀ ਵਿੱਤੀ ਸਹਾਇਤਾ ਲਈ ਅਰਜ਼ੀ ਦੇਣਾ ਚਾਹੁੰਦਾ ਹੈ, ਤਾਂ ਰੋਗੀ ਇੱਕ ਗੁਪਤ ਆਰਥਿਕ ਜਾਣਕਾਰੀ (Confidential Financial Information) (CFI) ਫਾਰਮ ਭਰੇਗਾ ਅਤੇ CFI 'ਤੇ ਦਿੱਤੇ ਇੰਦਰਾਜਾਂ ਦੇ ਸਹਿਯੋਗ ਲਈ ਲਾਜ਼ਮੀ ਅਤੇ ਉਚਿਤ ਸਪਲੀਮੈਂਟਰੀ ਆਰਥਿਕ ਦਸਤਾਵੇਜ਼ ਮੁਹੱਈਆ ਕਰੇਗਾ। UW Medicine ਦਾਖ਼ਲ ਹੋਣ 'ਤੇ ਸਮੇਂ ਜਾਂ ਰੋਗੀ ਨੂੰ ਸੇਵਾਵਾਂ ਦੀ ਸ਼ੁਰੂਆਤ ਦੇ ਬਾਅਦ ਜਲਦੀ ਤੋਂ ਜਲਦੀ ਰੋਗੀ ਦੀ ਵਿੱਤੀ ਸਹਾਇਤਾ ਸਥਿਤੀ ਦਾ ਇੱਕ ਅਰੰਭਿਕ ਫ਼ੈਸਲਾ ਕਰੇਗੀ। ਵਿੱਤੀ ਸਹਾਇਤਾ ਅਰਜ਼ੀ ਪ੍ਰਕਿਰਿਆਵਾਂ ਕਿਸੇ ਵੀ ਰੁਕਾਵਟਾਂ, ਜੋ ਅਰਜ਼ੀ ਪ੍ਰਕਿਰਿਆਵਾਂ ਦੀ ਪਾਲਣਾ ਕਰਨ ਦੀ ਰੋਗੀ ਦੀ ਸਮਰੱਥਾ ਨੂੰ ਰੋਕ ਸਕਦੀਆਂ ਹਨ, 'ਤੇ ਵਿਚਾਰ ਕਰਦੇ ਹੋਏ ਰੋਗੀ 'ਤੇ ਅਨਉਚਿਤ ਜ਼ਿੰਮੇਵਾਰੀ ਨਹੀਂ ਪਾਉਂਦੀਆਂ। Medicaid ਦੀ ਯੋਗਤਾ ਲਈ ਸਕ੍ਰੀਨਿੰਗ ਜਾਂ ਹੋਰ ਸਬੰਧਤ ਜਨਤਕ ਸਹਾਇਤਾ ਬੈਨਿਫਿਟ ਪੇਸ਼ੈਂਟ ਐਕਸੈਸ ਡਿਪਾਰਟਮੈਂਟ (Patient Access Department), ਡਿਸਚਾਰਜ ਪਲਾਨਿੰਗ/ਆਊਟਕਮਸ ਮੈਨੇਜਮੈਂਟ (Discharge Planning/Outcomes Management) (ਜੇਕਰ ਨਰਸਿੰਗ ਹੋਮ ਪਲੇਸਮੈਂਟ ਨਹੀਂ ਹੈ) ਰਾਹੀਂ ਜਾਂ ਰੋਗੀ ਆਰਥਿਕ ਸੇਵਾਵਾਂ ਰਾਹੀਂ ਕੋਆਰਡੀਨੇਟ ਕੀਤੀ ਜਾਏਗੀ।

 1. ਹੇਠਾਂ ਦਿੱਤਿਆਂ ਵਿੱਚੋਂ ਕਿਸੇ ਵੀ ਇੱਕ ਨੂੰ ਪੂਰਾ ਸਬੂਤ ਮੰਨਿਆ ਜਾਏਗਾ, ਜਿਸਤੇ ਵਿੱਤੀ ਸਹਾਇਤਾ ਯੋਗਤਾ ਦਾ ਆਖ਼ਰੀ ਫ਼ੈਸਲਾ ਆਧਾਰਤ ਕੀਤਾ ਜਾਏਗਾ:
  1. “W-2” ਵਿਦਹੋਲਡਿੰਗ ਸਟੇਟਮੈਂਟ;
  2. ਵਰਤਮਾਨ ਤਨਖ਼ਾਹ ਦੀਆਂ ਨਕਲਾਂ (3 ਮਹੀਨੇ);
  3. ਬੈਂਕ ਸਟੇਟਮੈਂਟ (3 ਮਹੀਨੇ);
  4. ਪਿਛਲੇ ਸਾਲ ਦੀ ਆਮਦਨ ਟੈਕਸ ਰਿਟਰਨ, ਸਮਾਂ ਸੂਚੀਆਂ ਸਮੇਤ, ਜੇਕਰ ਲਾਗੂ ਹੋਣ; ;
  5. ਜੇ ਤੁਹਾਡੇ ਕੋਲ ਆਮਦਨੀ ਦਾ ਕੋਈ ਸਬੂਤ ਨਹੀਂ ਹੈ ਤਾਂ ਰੁਜ਼ਗਾਰਦਾਤਾਵਾਂ ਜਾਂ ਹੋਰਾਂ ਦੇ ਲਿਖਤ, ਦਸਤਖਤ ਕੀਤੇ ਬਿਆਨ (ਸਮਰਥਨ ਦੀ ਚਿੱਠੀ) ਜਿਨ੍ਹਾਂ ਵਿੱਚ ਤੁਹਾਡੀ ਵਰਤਮਾਨ ਵਿੱਤੀ ਸਥਿਤੀ ਅਤੇ ਹਾਲਾਤ ਬਿਆਨ ਕਿਤੇ ਗਏ ਹੋਣ
  6. Medicaid ਅਤੇ/ਜਾਂ ਰਾਜ ਦੁਆਰਾ-ਫੰਡ ਕੀਤੀ ਚਿਕਿਤਸਾ ਸਹਾਇਤਾ ਲਈ ਯੋਗਤਾ ਦੀ ਮਨਜ਼ੂਰੀ ਜਾਂ ਨਾਮਨਜ਼ੂਰੀ ਦੇਣ ਵਾਲੇ ਫਾਰਮ;
  7. ਬੇਰੁਜ਼ਗਾਰੀ ਮੁਆਵਜ਼ੇ ਦੀ ਮਨਜ਼ੂਰੀ ਜਾਂ ਨਾਮਨਜ਼ੂਰੀ ਦੇਣ ਵਾਲੇ ਫਾਰਮ; ਜਾਂ ਮਾਲਕਾਂ ਜਾਂ ਵੈਲਫੇਅਰ ਏਜੰਸੀਆਂ ਦੇ ਲਿਖਤ ਬਿਆਨ।
 2. ਇਸਤੋਂ ਇਲਾਵਾ, ਜੇਕਰ ਰੋਗੀ ਉੱਪਰ ਵਰਣਨ ਕੀਤੇ ਕੋਈ ਵੀ ਦਸਤਾਵੇਜ਼ ਮੁਹੱਈਆ ਕਰਨ ਵਿੱਚ ਸਮਰੱਥ ਨਹੀਂ ਹੈ, ਤਾਂ UW Medicine ਬਿਨੈਕਾਰ ਦੀ ਆਮਦਨ ਦਾ ਵਰਣਨ ਕਰਨ ਵਾਲੀ ਜ਼ਿੰਮੇਵਾਰ ਧਿਰ ਜਾਂ ਦੂਜੀ ਧਿਰ ਦੇ ਲਿਖਤ ਅਤੇ ਦਸਤਖਤ ਕੀਤੇ ਬਿਆਨਾਂ 'ਤੇ ਨਿਰਭਰ ਹੋਵੇਗੀ। ਜੇਕਰ ਉਪਰੋਕਤ ਵਿੱਚੋਂ ਕੁਝ ਵੀ ਉਪਲਬਧ ਨਾ ਹੋਵੇ, ਤਾਂ UW Medicine ਵਿੱਤੀ ਸਹਾਇਤਾ ਦੀ ਕਿਸੇ ਪਹਿਲਾਂ ਦੀ UW Medicine ਗ੍ਰਾਂਟ ਦੀ ਜਾਣਕਾਰੀ ਦੇ ਆਧਾਰ 'ਤੇ ਜਾਂ ਮੌਖਿਕ ਪ੍ਰਸਤੁਤੀਕਰਨ ਦੇ ਆਧਾਰ 'ਤੇ ਫ਼ੈਸਲਾ ਕਰ ਸਕਦੀ ਹੈ।

UW Medicine ਉਸ ਵੇਲੇ ਆਮਦਨ ਸ਼ਰਤਾਂ, ਦਸਤਾਵੇਜ਼ ਅਤੇ ਜਾਂਚ ਦੀ ਛੋਟ ਦੇ ਸਕਦੀ ਹੈ, ਜੇਕਰ ਵਿੱਤੀ ਸਹਾਇਤਾ ਯੋਗਤਾ ਸਪਸ਼ਟ ਹੋਵੇ। UW Medicine ਸਟਾਫ ਦੀ ਮਰਜ਼ੀ ਉਹਨਾਂ ਸਥਿਤੀਆਂ ਵਿੱਚ ਇਸਤੇਮਾਲ ਕੀਤੀ ਜਾਏਗੀ, ਜਿੱਥੇ ਸਮਾਜਿਕ ਜਾਂ ਸਿਹਤ ਸੰਬੰਧੀ ਸਮੱਸਿਆਵਾਂ ਵਰਗੇ ਕਾਰਕ ਮੌਜੂਦ ਹੋਣ। ਅਜਿਹੀਆਂ ਸਥਿਤੀਆਂ ਵਿੱਚ, UW Medicine ਯੋਗਤਾ ਦਾ ਆਖ਼ਰੀ ਫ਼ੈਸਲਾ ਕਰਨ ਲਈ ਜ਼ਿੰਮੇਵਾਰ ਧਿਰ ਦੇ ਲਿਖਤੀ ਅਤੇ ਦਸਤਖਤ ਕੀਤੇ ਬਿਆਨਾਂ 'ਤੇ ਨਿਰਭਰ ਕਰੇਗੀ।

ਆਰਥਿਕ ਮਾਪਦੰਡ

UW Medicine ਕਿਸੇ ਵੀ ਉਸ ਰੋਗੀ/ਜ਼ਾਮਨ ਲਈ ਪੂਰੀਆਂ ਫੀਸਾਂ ਲਈ ਵਿੱਤੀ ਸਹਾਇਤਾ ਮੁਹੱਈਆ ਕਰੇਗੀ, ਜਿਹਨਾਂ ਦੀ ਸਮੁੱਚੀ ਪਰਿਵਾਰਕ ਆਮਦਨ ਮੌਜੂਦਾ ਸੰਘੀ ਗਰੀਬੀ ਸੇਧਾਂ ਦਾ 300% ਜਾਂ ਇਸਤੋਂ ਘੱਟ ਹੈ।

ਜਦੋਂ ਦਸਤਾਵੇਜ਼ ਦੀ ਸਹਾਇਤਾ ਨਾਲ ਪ੍ਰਮਾਣਿਤ ਕੀਤੀਆਂ ਸਥਿਤੀਆਂ ਗੰਭੀਰ ਆਰਥਿਕ ਤੰਗੀ ਸੂਚਿਤ ਕਰਦੀਆਂ ਹੋਣ, ਤਾਂ UW Medicine ਉਹਨਾਂ ਵਿਅਕਤੀਆਂ ਲਈ ਵਿੱਤੀ ਸਹਾਇਤਾ ਦੇ ਤੌਰ 'ਤੇ ਬਿਲ ਕੀਤੀਆਂ ਗਈਆਂ ਫੀਸਾਂ ਛੱਡਣ ਦੀ ਚੋਣ ਕਰ ਸਕਦੀ ਹੈ, ਜਿਹਨਾਂ ਦੀ ਪਰਿਵਾਰਕ ਆਮਦਨ ਮੌਜੂਦਾ ਸੰਘੀ ਗਰੀਬੀ ਸੇਧਾਂ ਦੇ 300% ਤੋਂ ਵੱਧ ਹੋਵੇ।2

ਜੇਕਰ ਜ਼ਿੰਮੇਵਾਰ ਧਿਰ ਢੁਕਵੀਆਂ ਹਸਪਤਾਲ-ਆਧਾਰਤ ਜਾਂ ਗੈਰ-ਹਸਪਤਾਲ-ਆਧਾਰਤ ਡਾਕਟਰੀ ਸੇਵਾਵਾਂ ਨਾਲ ਸਬੰਧਤ ਫੀਸਾਂ ਦੇ ਕਿਸੇ ਹਿੱਸੇ ਜਾਂ ਪੂਰੀਆਂ ਫੀਸਾਂ ਦਾ ਭੁਗਤਾਨ ਕਰਦੀ ਹੈ ਅਤੇ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਹ ਇਸ ਨੀਤੀ ਦੇ ਅਧੀਨ ਵਿੱਤੀ ਸਹਾਇਤਾ ਲਈ ਮਾਪਦੰਡ ਨੂੰ ਪੂਰਾ ਕਰਦੀ ਹੈ, ਤਾਂ ਉਹ ਸਾਰੇ ਭੁਗਤਾਨ ਜ਼ਿੰਮੇਵਾਰ ਧਿਰ ਨੂੰ UW Medicine ਦੇ ਉਸ ਫ਼ੈਸਲੇ ਕਿ ਰੋਗੀ ਵਿੱਤੀ ਸਹਾਇਤਾ ਲਈ ਪਾਤਰ ਹੈ, ਦੇ 30 ਦਿਨਾਂ ਦੇ ਅੰਦਰ ਵਾਪਸ ਕੀਤੇ ਜਾਣਗੇ। ਵਾਧੂ ਜਾਣਕਾਰੀ ਲਾਗੂ ਹਸਪਤਾਲ ਲਈ ਬਿਲਿੰਗ ਅਤੇ ਉਗਰਾਹੀ ਨੀਤੀ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ।

ਪ੍ਰਕਿਰਿਆ

ਜ਼ਿੰਮੇਵਾਰ ਧਿਰ: ਆਰਥਿਕ ਸਲਾਹ ਜ਼ਿੰਮੇਵਾਰ ਧਿਰਾਂ: ਵਿੱਤੀ ਸਲਾਹ ਅਤੇ/ਜਾਂ ਰੋਗੀ ਵਿੱਤੀ ਸੇਵਾਵਾਂ

A. ਸੇਧਾਂ/ਪੜਾਅ

ਕਿਸੇ ਉਗਰਾਹੀ ਏਜੰਸੀ ਲਈ ਨਿਯਤ ਕੀਤੇ ਖਾਤੇ ਅਤੇ ਜਿਹਨਾਂ ਲਈ ਅਦਾਲਤੀ ਸਿਸਟਮ ਰਾਹੀਂ ਫ਼ੈਸਲਾ ਦਿੱਤਾ ਗਿਆ ਹੈ, ਉਹ ਹੁਣ ਦਾਨ ਵਿਚਾਰ ਲਈ ਪਾਤਰ ਨਹੀਂ ਹਨ। ਕੋਈ ਰੋਗੀ ਖਾਤੇ ਲਈ ਅਦਾਲਤ ਦਾ ਫ਼ੈਸਲਾ ਪ੍ਰਾਪਤ ਕਰਨ ਤੋਂ ਪਹਿਲਾਂ ਕਿਸੇ ਵੀ ਸਮੇਂ ਦਾਨ ਲਈ ਅਰਜ਼ੀ ਦੇ ਸਕਦਾ ਹੈ। ਅਰਜ਼ੀ ਵਿੱਚ ਗੁਪਤ ਆਰਥਿਕ ਜਾਣਕਾਰੀ ਫਾਰਮ ਅਤੇ ਗੁਪਤ ਆਰਥਿਕ ਜਾਣਕਾਰੀ ਫਾਰਮ ਹਿਦਾਇਤਾਂ ਹਨ (ਅਟੈਚਮੈਂਟ 1 ਦੇਖੋ), ਜੋ ਉਸ ਦਸਤਾਵੇਜ਼ੀਕਰਨ ਦੀ ਸੂਚੀ ਪੇਸ਼ ਕਰਦੇ ਹਨ, ਜੋ ਵਿੱਤੀ ਸਹਾਇਤਾ ਮੁਲਾਂਕਣ ਪ੍ਰਕਿਰਿਆ ਦੇ ਹਿੱਸੇ ਵਜੋਂ ਲੋੜੀਂਦਾ ਹੈ।

ਕਵਰੇਜ ਦੇ ਹੋਰਾਂ ਫਾਰਮਾਂ ਲਈ ਰੋਗੀਆਂ ਦੀ ਸਕ੍ਰੀਨਿੰਗ ਕੀਤੀ ਜਾਏਗੀ, ਜਿਵੇਂ Medicaid ਅਤੇ ਹੈਲਥ ਬੈਨਿਫਿਟਸ ਐਕਸਚੇਂਜ ਯੋਗਤਾ।

ਇਸ ਅਰਜ਼ੀ ਤੇ, ਸਹਾਇਕ ਦਸਤਾਵੇਜਾਂ ਨਾਲ ਉਹਨਾਂ ਦੀ ਆਰਥਿਕ ਸਥਿਤੀ ਦੇ ਪੂਰੇ ਪ੍ਰਗਟਾਵੇ ਦੇ ਨਾਲ, ਯੋਗਤਾ ਦੇ ਆਖ਼ਰੀ ਫ਼ੈਸਲੇ ਵਿੱਚ ਵਿਚਾਰ ਕੀਤਾ ਜਾਏਗਾ।

UW Medicine ਤਦ ਤੱਕ ਉਗਰਾਹੀ ਯਤਨ ਸ਼ੁਰੂ ਨਹੀਂ ਕਰੇਗੀ, ਜਦ ਤੱਕ ਕਿ ਵਿੱਤੀ ਸਹਾਇਤਾ ਯੋਗਤਾ ਸਥਿਤੀ ਦਾ ਇੱਕ ਅਰੰਭਿਕ ਫ਼ੈਸਲਾ ਨਹੀਂ ਕੀਤਾ ਜਾਂਦਾ। ਜਿੱਥੇ UW Medicine ਸ਼ੁਰੂ ਵਿੱਚ ਨਿਰਧਾਰਿਤ ਕਰਦੀ ਹੈ ਕਿ ਰੋਗੀ ਵਿੱਤੀ ਸਹਾਇਤਾ ਲਈ ਪਾਤਰ ਹੋ ਸਕਦਾ ਹੈ, ਉੱਥੇ ਕੋਈ ਵੀ ਅਤੇ ਸਾਰੀਆਂ ਅਸਧਾਰਨ ਉਗਰਾਹੀ ਕਾਰਵਾਈਆਂ (ਦਿਵਾਨੀ ਕਾਰਵਾਈਆਂ, ਕੁਰਕੀ ਲਈ ਬੁਲਾਵੇ ਅਤੇ ਉਗਰਾਹੀ ਜਾਂ ਕ੍ਰੈਡਿਟ ਏਜੰਸੀਆਂ) ਵਿੱਤੀ ਸਹਾਇਤਾ ਯੋਗਤਾ ਦੇ ਵਿਚਾਰ ਅਧੀਨ ਕਿਸੇ ਆਖ਼ਰੀ ਫ਼ੈਸਲੇ ਨੂੰ ਖ਼ਤਮ ਕਰ ਦੇਣਗੀਆਂ। ਹਾਲਾਂਕਿ, ਜਿਵੇਂ ਕਿ WAC 246-453-020 (5) ਵਿੱਚ ਦਿੱਤਾ ਗਿਆ ਹੈ, ਰੋਗੀ ਜਾਂ ਜ਼ਿੰਮੇਵਾਰ ਧਿਰ ਦੁਆਰਾ ਇਸ ਨੀਤੀ ਦੇ ਅਧੀਨ ਵਿੱਤੀ ਸਹਾਇਤਾ ਅਰਜ਼ੀ ਪ੍ਰਕਿਰਿਆਵਾਂ ਨੂੰ ਉਚਿਤ ਰੂਪ ਨਾਲ ਪੂਰਾ ਕਰਨ ਵਿੱਚ ਅਸਫਲਤਾ UW Medicine ਲਈ ਰੋਗੀ 'ਤੇ ਨਿਰਦੇਸ਼ਿਤ ਉਗਰਾਹੀ ਯਤਨ ਸ਼ੁਰੂ ਕਰਨ ਲਈ ਉਚਿਤ ਆਧਾਰ ਹੋਵੇਗੀ। ਇਸਦੇ ਮੁਤਾਬਕ, ਇਸ ਨੀਤੀ ਦੇ ਉਦੇਸ਼ਾਂ ਲਈ, ਕੋਈ ਰੋਗੀ ਜਾਂ ਜ਼ਿੰਮੇਵਾਰ ਧਿਰ ਉਦੋਂ ਵਿੱਤੀ ਸਹਾਇਤਾ ਅਰਜ਼ੀ ਪ੍ਰਕਿਰਿਆਵਾਂ ਉਚਿਤ ਰੂਪ ਨਾਲ ਪੂਰਾ ਕਰਨ ਵਿੱਚ ਅਸਫਲ ਹੋਈ ਹੁੰਦੀ ਹੈ, ਜਦੋਂ ਰੋਗੀ ਜਾਂ ਜ਼ਿੰਮੇਵਾਰ ਧਿਰ ਸਮੱਗਰੀਆਂ ਦੀ ਪ੍ਰਾਪਤੀ ਦੇ 15 ਕਾਰਜ ਦਿਨਾਂ ਦੇ ਅੰਦਰ ਅਰਜ਼ੀ ਸਮੱਗਰੀਆਂ ਪੇਸ਼ ਨਹੀਂ ਕਰਦੀ। ਕੋਈ ਵੀ ਉਗਰਾਹੀ ਯਤਨ ਰੋਕ ਦਿੱਤੇ ਜਾਣਗੇ, ਜੇਕਰ ਰੋਗੀ ਜਾਂ ਜ਼ਿੰਮੇਵਾਰ ਧਿਰ ਅਰਜ਼ੀ ਪ੍ਰਕਿਰਿਆ ਵਿੱਚ ਮੁੜ ਸ਼ਾਮਲ ਹੁੰਦੀ ਹੈ।

UW Medicine ਵਿੱਤੀ ਸਹਾਇਤਾ ਅਰਜ਼ੀਆਂ ਅਤੇ ਸਹਾਇਕ ਦਸਤਾਵੇਜ਼ਾਂ ਦੀ ਪ੍ਰਾਪਤੀ ਦੇ 14 ਦਿਨਾਂ ਦੇ ਅੰਦਰ ਆਖ਼ਰੀ ਫ਼ੈਸਲਾ ਕਰੇਗੀ। ਸਹਾਇਕ ਦਸਤਾਵੇਜ਼ਾਂ ਵਿੱਚ ਗੁਪਤ ਆਰਥਿਕ ਜਾਣਕਾਰੀ ਫਾਰਮ ਹਿਦਾਇਤਾਂ 'ਤੇ ਸੂਚੀਬੱਧ ਆਈਟਮਾਂ ਸ਼ਾਮਲ ਹਨ।

B. ਸੂਚਨਾਵਾਂ

UW Medicine ਵਿੱਤੀ ਸਹਾਇਤਾ ਲਈ ਅਰਜ਼ੀ ਦੇਣ ਵਾਲੇ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਲਈ ਵਿਅਕਤੀ ਦੀ ਪੂਰੀ ਕੀਤੀ ਅਰਜ਼ੀ ਅਤੇ ਸਹਾਇਕ ਦਸਤਾਵੇਜ਼ਾਂ ਨੂੰ ਪ੍ਰਾਪਤ ਕਰਨ ਦੇ 14 ਦਿਨਾਂ ਦੇ ਅੰਦਰ ਵਿੱਤੀ ਸਹਾਇਤਾ ਲਈ ਯੋਗਤਾ ਦੇ ਆਪਣੇ ਫ਼ੈਸਲੇ ਬਾਰੇ ਸੂਚਿਤ ਕਰੇਗਾ। ਵਿੱਤੀ ਸਹਾਇਤਾ ਅਰਜ਼ੀਆਂ ਲਈ ਹਰ ਜਾਣਕਾਰੀ ਵਾਸਤੇ ਮਨਜ਼ੂਰੀਆਂ, ਬੇਨਤੀਆਂ ਜਾਂ ਨਾਮਨਜ਼ੂਰੀਆਂ ਲਿਖਤ ਵਿੱਚ ਹੋਣਗੀਆਂ ਅਤੇ ਇਸ ਵਿੱਚ ਅਪੀਲ ਜਾਂ ਮੁੜ ਵਿਚਾਰ ਲਈ ਹਿਦਾਇਤਾਂ ਸ਼ਾਮਲ ਹੋਣਗੀਆਂ। ਜੇਕਰ UW Medicine ਵਿੱਤੀ ਸਹਾਇਤਾ ਨੂੰ ਨਾਮਨਜ਼ੂਰ ਕਰਦਾ ਹੈ, ਤਾਂ UW Medicine ਵਿੱਤੀ ਸਹਾਇਤਾ ਲਈ ਅਰਜ਼ੀ ਦੇਣ ਵਾਲੇ ਵਿਅਕਤੀ ਨੂੰ ਨਾਮਨਜ਼ੂਰੀ ਦਾ ਆਧਾਰ ਦੱਸੇਗਾ। ਜੇਕਰ ਨਾਮਨਜ਼ੂਰੀ ਕੀਤਾ ਰੋਗੀ/ਜ਼ਾਮਨ ਨਾਮਨਜ਼ੂਰੀ ਦੀ ਸੂਚਨਾ ਪ੍ਰਾਪਤ ਹੋਣ ਦੇ 30 ਦਿਨਾਂ ਦੇ ਅੰਦਰ UW Medicine ਨੂੰ ਵਾਧੂ ਦਸਤਾਵੇਜ਼ ਮੁਹੱਈਆ ਕਰ ਸਕਦਾ ਹੈ ਜਾਂ ਚੀਫ ਫਾਈਨੈਂਸ਼ੀਅਲ ਅਫ਼ਸਰ ਜਾਂ ਉਸਦੇ ਨਿਯੁਕਤ ਕੀਤੇ ਵਿਅਕਤੀ ਦੁਆਰਾ ਸਮੀਖਿਆ ਦੀ ਬੇਨਤੀ ਕਰ ਸਕਦਾ ਹੈ। ਜੇਕਰ ਇਹ ਸਮੀਖਿਆ ਵਿੱਤੀ ਸਹਾਇਤਾ ਦੀ ਪਹਿਲੀ ਨਾਮਨਜ਼ੂਰੀ ਦਾ ਸਮਰਥਨ ਕਰਦੀ ਹੈ, ਤਾਂ ਰਾਜ ਕਨੂੰਨ ਦੇ ਮੁਤਾਬਕ ਰੋਗੀ/ਜ਼ਾਮਨ ਅਤੇ ਡਿਪਾਰਟਮੈਂਟ ਔਫ ਹੈਲਥ (Department of Health) ਨੂੰ ਲਿਖਤ ਸੂਚਨਾ ਭੇਜੀ ਜਾਏਗੀ।

C. ਰਿਕਾਰਡਾਂ ਦਾ ਦਸਤਵੇਜ਼ੀਕਰਨ

ਅਰਜ਼ੀ ਨਾਲ ਸਬੰਧਤ ਸਾਰੀ ਜਾਣਕਾਰੀ ਗੁਪਤ ਰੱਖੀ ਜਾਏਗੀ। ਉਹਨਾਂ ਦਸਤਾਵੇਜ਼ਾਂ ਦੀਆਂ ਕਾਪੀਆਂ, ਜੋ ਅਰਜ਼ੀ ਵਿੱਚ ਸਹਿਯੋਗ ਦਿੰਦੇ ਹਨ, ਵਿੱਤੀ ਸਹਾਇਤਾ ਅਰਜ਼ੀ ਨਾਲ ਰੱਖੀਆਂ ਜਾਣਗੀਆਂ ਅਤੇ ਸੱਤ ਸਾਲਾਂ ਤੱਕ ਸਾਂਭੀਆਂ ਜਾਣਗੀਆਂ।

ਇਸ ਨੀਤੀ ਦੇ ਅਧੀਨ ਸ਼ਾਮਲ ਕੀਤੇ ਸਿਹਤ ਦੇਖਭਾਲ ਪੇਸ਼ਾਵਰ

ਹਰੇਕ UW Medicine ਹਸਪਤਾਲ ਉਹਨਾਂ ਸਿਹਤ ਦੇਖਭਾਲ ਪੇਸ਼ਾਵਰਾਂ ਦੀ ਸੂਚੀ ਸਾਂਭਦਾ ਹੈ, ਜਿਹਨਾਂ ਦੀਆਂ ਸੇਵਾਵਾਂ ਇਸ ਨੀਤੀ ਦੇ ਅਧੀਨ ਸ਼ਾਮਲ ਕੀਤੀਆਂ ਜਾਂਦੀਆਂ ਹਨ। ਨਿੱਜੀ ਹਸਪਤਾਲ ਦੀਆਂ ਸੂਚੀਆਂ ਲਈ ਨਿੱਜੀ ਹਸਪਤਾਲ ਨੂੰ ਸੰਪਰਕ ਕਰੋ ਜਾਂ www.uwmedicine.org/financialassistance 'ਤੇ ਜਾਓ:

 • ਹਾਰਬਰਵਿਊ ਮੈਡੀਕਲ ਸੈਂਟਰ
 • ਨੌਰਥਵੈਸਟ ਹਸਪਤਾਲ ਐਂਡ ਮੈਡੀਕਲ ਸੈਂਟਰ
 • UW ਮੈਡੀਕਲ ਸੈਂਟਰ
 • ਵੈਲੀ ਮੈਡੀਕਲ ਸੈਂਟਰ

ਆਪਸੀ ਸੰਦਰਭ

 • ਇਹਨਾਂ ਦੇ ਖ਼ਾਸ ਸੰਦਰਭ ਨਾਲ ਵਾਸ਼ਿੰਗਟਨ ਐਡਮਿਨੀਸਟ੍ਰੇਟਿਵ ਕੋਡ )Washington Administrative Cod(, ਚੈਪਟਰ 246-453, “ਹਸਪਤਾਲ ਵਿੱਤੀ ਸਹਾਇਤਾ”:
  • ਗਰੀਬ ਵਿਅਕਤੀਆਂ ਦੀ ਪਛਾਣ ਲਈ WAC 246-453-020 ਯੂਨੀਫੌਰਮ ਪ੍ਰਕਿਰਿਆਵਾਂ
  • ਗਰੀਬ ਵਿਅਕਤੀਆਂ ਦੀ ਪਛਾਣ ਲਈ WAC 246-453-030 ਡੇਟਾ ਸ਼ਰਤਾਂ
  • ਗਰੀਬ ਵਿਅਕਤੀਆਂ ਦੀ ਪਛਾਣ ਲਈ WAC 246-453-040 ਯੂਨੀਫੌਰਮ ਮਾਪਦੰਡ
 • RCW 70.170.060 ਵਿੱਤੀ ਸਹਾਇਤਾ — ਵਰਜਿਤ ਅਤੇ ਲੋੜੀਂਦੇ ਹਸਪਤਾਲ ਅਭਿਆਸ ਅਤੇ ਨੀਤੀਆਂ
 • • 26 USC §501(r)(5)(A) ਅਤੇ )B(
 • NWH ਬਿਲਿੰਗ ਅਤੇ ਉਗਰਾਹੀ ਨੀਤੀ
 • VMC ਬਿਲਿੰਗ ਅਤੇ ਉਗਰਾਹੀ ਨੀਤੀ
 • HMC/UWMC ਬਿਲਿੰਗ ਅਤੇ ਉਗਰਾਹੀ ਨੀਤੀ
 • UW Medicine Policy Number (ਯੂ ਡਬਲਿਊ ਮੈਡੀਸਿਨ ਪਾਲਸੀ ਨੰਬਰ (COM-007 – “ਐਮਰਜੈਂਸੀ ਮੈਡੀਕਲ ਟ੍ਰੀਟਮੈਂਟ ਅਤੇ ਐਕਟਿਵ ਲੇਬਰ ਐਕਟ) Emergency Medical Treatment and Active Labor Act, EMTALA (ਨੂੰ ਲਾਗੂ ਕਰਨਾ ਅਤੇ ਇਸਦਾ ਅਨੁਪਾਲਣ”

ਅਟੈਚਮੈਂਟਾਂ:

ਅਟੈਚਮੈਂਟ 1:  ਗੁਪਤ ਆਰਥਿਕ ਜਾਣਕਾਰੀ ਫਾਰਮ ਅਤੇ ਹਿਦਾਇਤਾਂ
ਸਮੀਖਿਆ/ਸੰਸ਼ੋਧਨ ਤਾਰੀਖਾਂ: 3/2/2015, 3/23/2016, 4/18/2016, 10/2/2017

1 ਕਿਸੇ ਵੀ ਸੰਘੀ ਫੰਡ ਦੇਣ ਵਾਲੇ ਪ੍ਰੋਗਰਾਮਾਂ ਵਿੱਚ ਭਾਗ ਲੈਣ ਵਾਲੀਆਂ UW Medicine ਸੰਸਥਾਵਾਂ, ਜਿਹਨਾਂ ਲਈ ਇਸ ਨੀਤੀ ਵਿੱਚ ਦਿੱਤੇ ਗਏ ਤੋਂ ਇਲਾਵਾ ਵੱਖਰੇ ਤੌਰ 'ਤੇ ਫੀਸਾਂ ਦੇ ਟੈਕਸ ਦੀ ਲੋੜ ਹੁੰਦੀ ਹੈ, ਖ਼ਾਸ ਪ੍ਰੋਗਰਾਮ ਦੀਆਂ ਫੀਸ ਸੰਬੰਧੀ ਸ਼ਰਤਾਂ ਦਾ ਪਾਲਣ ਕਰਦੀਆਂ ਹਨ।

2 ਪੇਸ਼ੈਂਟ ਪ੍ਰੋਟੈਕਸ਼ਨ ਅਤੇ ਅਫੋਰਡੇਬਲ ਕੇਅਰ ਐਕਟ (Patient Protection and Affordable Care Act) ਦੇ ਮੁਤਾਬਕ, ਉਹ ਹਸਪਤਾਲ, ਜੋ 501(c)(3) ਸੰਸਥਾਵਾਂ ਦੇ ਤੌਰ 'ਤੇ ਗੈਰ ਲਾਭ ਅਤੇ ਮਾਨਤਾ ਪ੍ਰਾਪਤ ਹਨ ਨੌਰਥਵੈਸਟ ਹਸਪਤਾਲ ਅਤੇ ਵੈਲੀ ਮੈਡੀਕਲ ਸੈਂਟਰ ਸਮੇਤ(, ਲਈ ਇਸ ਵਿੱਤੀ ਸਹਾਇਤਾ ਨੀਤੀ ਦੇ ਅਧੀਨ ਸਹਾਇਤਾ ਲਈ ਪਾਤਰ ਵਿਅਕਤੀਆਂ ਨੂੰ ਮੁਹੱਈਆ ਕੀਤੀ ਜਾਣ ਵਾਲੀ ਐਮਰਜੈਂਸੀ ਜਾਂ ਚਿਕਿਤਸਾ ਰੂਪ ਨਾਲ ਲਾਜ਼ਮੀ ਹੋਰ ਦੇਖਭਾਲ ਲਈ ਫੀਸ ਦੀ ਰਕਮ ਨੂੰ ਇੰਨਾ ਸੀਮਿਤ ਕਰਨਾ ਲਾਜ਼ਮੀ ਹੈ, ਜੋ ਉਹਨਾਂ ਵਿਅਕਤੀਆਂ ਲਈ ਆਮ ਤੌਰ 'ਤੇ ਬਿਲ ਬਣਾਈ ਰਕਮ ਤੋਂ ਵੱਧ ਨਾ ਹੋਵੇ, ਜਿਹਨਾਂ ਕੋਲ ਉਸ ਦੇਖਭਾਲ ਨੂੰ ਸ਼ਾਮਲ ਕਰਨ ਵਾਲਾ ਬੀਮਾ ਹੈ ਅਤੇ ਉਹਨਾਂ ਵਿਅਕਤੀਆਂ ਤੋਂ “ਕੁੱਲ ਫੀਸ” ਨਹੀਂ ਲੈ ਸਕਦੇ। 26 USC §501(r)(5)(A) ਅਤੇ (B) ਦੇਖੋ । ਨੌਰਥਵੈਸਟ ਹਸਪਤਾਲ ਅਤੇ ਵੈਲੀ ਮੈਡੀਕਲ ਸੈਂਟਰ ਉਹਨਾਂ ਵਿਅਕਤੀਆਂ ਲਈ ਪੂਰੀ ਫੀਸ ਛੱਡ ਕੇ ਇਸ ਸ਼ਰਤ ਨੂੰ ਪੂਰਾ ਕਰਦੇ ਹਨ, ਜੋ ਇਸ ਨੀਤੀ ਦੇ ਅਧੀਨ ਵਿੱਤੀ ਸਹਾਇਤਾ ਲਈ ਪਾਤਰ ਹਨ। ਨੌਰਥਵੈਸਟ ਹਸਪਤਾਲ ਅਤੇ ਵੈਲੀ ਮੈਡੀਕਲ ਸੈਂਟਰ ਉਹਨਾਂ ਸਥਾਨਕ ਗੈਰ ਲਾਭ ਅਤੇ ਜਨਤਕ ਏਜੰਸੀਆਂ ਨੂੰ ਇਸ ਨੀਤੀ ਦੇ ਸੰਬੰਧ ਵਿੱਚ ਜਾਣਕਾਰੀ ਮੁਹੱਈਆ ਕਰਦੇ ਹਨ, ਜੋ ਆਪਣੇ ਸਬੰਧਤ ਸਮੁਦਾਏ ਦੇ ਘੱਟ ਆਮਦਨ ਵਾਲੇ ਲੋਕਾਂ ਦੀਆਂ ਸਿਹਤ ਸੰਬੰਧੀ ਲੋੜਾਂ ਦਾ ਪਤਾ ਲਗਾਉਂਦੇ ਹਨ। ਇਸਤੋਂ ਇਲਾਵਾ, ਨੌਰਥਵੈਸਟ ਹਸਪਤਾਲ ਅਤੇ ਵੈਲੀ ਮੈਡੀਕਲ ਸੈਂਟਰ ਇਸ ਨੀਤੀ ਦੇ ਸਪਸ਼ਟ ਭਾਸ਼ਾ ਸਾਰ ਰੱਖਦੇ ਹਨ, ਜੋ ਲਾਗੂ ਹਸਪਤਾਲ ਦੇ ਸੇਵਾ ਖੇਤਰ ਵਿੱਚ 5% ਤੋਂ ਵੱਧ ਅਬਾਦੀ ਜਾਂ 1,000 ਵਿਅਕਤੀਆਂ, ਜੋ ਵੀ ਘੱਟ ਹੋਵੇ, ਦੁਆਰਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਉਪਲਬਧ ਹਨ। ਨੌਰਥਵੈਸਟ ਹਸਪਤਾਲ ਅਤੇ ਵੈਲੀ ਮੈਡੀਕਲ ਸੈਂਟਰ ਇਸ ਨੀਤੀ ਦੀਆਂ ਕਾਪੀਆਂ, ਇਸਦਾ ਸਪਸ਼ਟ ਭਾਸ਼ਾ ਸਾਰ ਅਤੇ ਅਰਜ਼ੀ ਆਪਣੀਆਂ ਵੈਬਸਾਈਟਾਂ ਤੇ, ਮੰਗ ਕਰਨ 'ਤੇ ਉੱਥੇ ਮੁਫ਼ਤ ਮੁਹੱਈਆ ਕਰਨਗੇ, ਜਿੱਥੇ ਡਾਕਟਰੀ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਅਤੇ ਹੇਠਾਂ ਦਿੱਤੇ ਪਤੇ 'ਤੇ US ਡਾਕ ਰਾਹੀਂ: Northwest Hospital Patient Financial Services, 10330 Meridian Ave N., Suite 260, Seattle, WA 98133-9851; (206) 668-6440 ਜਾਂ (877) 364-6440; (ਖੁੱਲ੍ਹਣ ਦਾ ਸਮਾਂ ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 8:00 ਤੋਂ ਸ਼ਾਮ 4:30) ਅਤੇ Valley Medical Center Financial Counseling, 400 South 43rd St., Renton, WA 98055-5010; (425) 251-5178; (ਖੁੱਲ੍ਹਣ ਦਾ ਸਮਾਂ ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 8:30 ਤੋਂ ਸ਼ਾਮ 5:00)।