COVID-19 ਟੈਸਟ ਲਈ ਫਾਲੋ-ਅਪ ਨਿਰਦੇਸ਼

ਅਸੀ ਸਮਝਦੇ ਹਾਂ ਕਿ ਇਹ ਉੱਚ ਚਿੰਤਾਜਨਕ ਸਮਾਂ ਹੈ। ਅਸੀ ਇਸ ਪ੍ਰਕਿਰਿਆ ਦੇ ਜ਼ਰੀਏ ਤੁਹਾਡੀ ਸਹਾਇਤਾ ਕਰਨਾ ਚਾਹੁੰਦੇ ਹਾਂ।

ਮੈਨੂੰ ਮੇਰੇ ਨਤੀਜੇ ਕਦੋਂ ਪ੍ਰਾਪਤ ਹੋਣਗੇ?

ਤੁਹਾਡੇ ਟੈਸਟ ਦੇ ਨਤੀਜੇ ਪ੍ਰਾਪਤ ਕਰਨ ਵਿੱਚ ਇੱਕ ਤੋਂ ਦੋ ਦਿਨ ਲੱਗ ਸਕਦੇ ਹਨ, ਹਾਲਾਂਕਿ ਟੈਸਟ ਦੇ ਨਤੀਜੇ ਜਲਦੀ ਵੀ ਉਪਲਬਧ ਹੋ ਸਕਦੇ ਹਨ । ਕਿਰਪਾ ਕਰਕੇ ਟੈਸਟ ਦੇ ਨਤੀਜਿਆਂ ਲਈ ਐਮਰਜੈਂਸੀ ਵਿਭਾਗ, ਕਲੀਨਿਕ ਜਾਂ ਲੈਬ ਨਾਲ ਸੰਪਰਕ ਨਾ ਕਰਨਾ ਜੀ।

ਮੈਂ ਆਪਣੇ ਨਤੀਜੇ ਕਿਵੇਂ ਪ੍ਰਾਪਤ ਕਰਾਂਗਾ?

ਜੇ ਨਤੀਜਾ ਪੋਜ਼ਿਟਿਵ (ਡਿਟੇਕਟੇਡ) ਜਾਂ ਅਨਿਸ਼ਚਿਤ(ਇਨਕਨਕਲੂਸਿਵ) ਹੈ

UW ਮੈਡੀਕਲ ਟੀਮ ਦਾ ਇੱਕ ਸਦੱਸ ਤੁਹਾਨੂੰ ਸਮਪਰਕ ਕਰੇਗਾ ਅਤੇ ਤੁਹਾਡੇ ਨਾਲ ਵੀਚਾਰ ਕਰੇਗਾ। ਤੁਸੀਂ ਆਪਣਾ ਨਤੀਜਾ eCare ਜਾਂ ਤੁਹਾਡੇ QR ਕੋਡ ਦੁਆਰਾ ਆਪ ਵੀ ਵੇਖ ਸਕਦੇ ਹੋ।

ਤੁਸੀਂ ਇਹ ਜਾਣਕਾਰੀ ਫੋਨ, eCare, ਜਾਂ ਤੁਹਾਡੇ QR ਕੋਡ ਦੁਆਰਾ ਪ੍ਰਾਪਤ ਕਰੋਗੇ ।

ਤੁਸੀਂ ਇਹ ਜਾਣਕਾਰੀ ਫੋਨ, eCare, ਜਾਂ ਤੁਹਾਡੇ QR ਕੋਡ ਦੁਆਰਾ ਪ੍ਰਾਪਤ ਕਰੋਗੇ ।

ਪੂਰਵ-ਸਰਜੀਕਲ ਪੜਤਾਲ ਜੇ ਇਹ ਟੈਸਟ ਤੁਹਾਡੀ ਸਰਜਰੀ ਨਿਯਮਿਤ ਹੋਣ ਵਜੋਂ ਹੋਇਆ ਹੈ ਤਾਂ ਤੁਹਾਡੀ ਸਰਜਰੀ ਟੀਮ ਦਾ ਇੱਕ ਸਦੱਸ ਤੁਹਾਡੇ ਨਤੀਜਿਆਂ ਦੀ ਸਮੀਖਿਆ ਕਰੇਗਾ ਅਤੇ ਲੋੜ ਪੈਣ ਤੇ ਤੁਹਾਡੇ ਨਾਲ ਸੰਪਰਕ ਕਰੇਗਾ। ਕ੍ਰਿਪਾ ਕਰਕੇ COVID-19 ਐਕਸਪੋਜਰ ਦੇ ਜੋਖਮ ਨੂੰ ਘਟਾਉਣ ਲਈ ਤੁਹਾਡੀ ਸਰਜਰੀ ਦੀ ਤਾਰੀਖ ਤੱਕ ਆਪਨੇ ਆਪ ਨੂੰ ਘਰ ਦੇ ਬੰਦਿਆਂ ਤੋਂ ਵਖਰਾ ਰੱਖੋ ਜੀ।

eCare ਇਹ ਤੁਹਾਡੇ ਨਤੀਜੇ ਪ੍ਰਾਪਤ ਕਰਨ ਦਾ ਸਭ ਤੋਂ ਤੇਜ਼ ਤਰੀਕਾ ਹੈ। ਨਤੀਜੇ ਸਾਡੇ ਸਿਸਟਮ ਵਿਚ ਪਹੁੰਚਣ ਦੇ ਇੱਕ ਘੰਟੇ ਦੇ ਅੰਦਰ mychart.uwmedicine.org ਤੇ ਜਾਰੀ ਕੀਤੇ ਜਾਣਗੇ। ਸਾਡੇ ਤੁਹਾਡੇ ਨਾਲ ਸੰਪਰਕ ਕਰਨ ਤੋਂ ਪਹਿਲਾਂ ਵੀ ਤੁਸੀ ਆਪਣੇ ਨਤੀਜੇ ਵੇਖ ਸਕਦੇ ਹੋ।

QR Code ਜੇ ਤੁਸੀਂ QR ਕੋਡ ਲੇਬਲ ਪ੍ਰਾਪਤ ਕੀਤਾ ਹੈ, ਤਾਂ ਤੁਸੀਂ ਆਪਣੇ ਨਤੀਜੇ securelink.labmed.uw.edu ਤੇ ਦੇਖ ਸਕਦੇ ਹੋ। ਜੇ ਤੁਹਾਡੇ ਨਤੀਜੇ ਵੇਖਣ ਲਈ ਤਿਆਰ ਹਨ, ਤੁਹਾਨੂੰ ਸੂਚਿਤ ਨਹੀਂ ਕੀਤਾ ਜਾਵੇਗਾ। ਪਰ ਤੁਸੀ ਜਿੰਨੀ ਵਾਰ ਨਤੀਜਿਆਂ ਦੀ ਸਥਿਤੀ ਦੀ ਜਾਂਚ ਕਰਨਾ ਚਾਹੁੰਦੇ ਹੋ ਸਾਈਟ ਤੇ ਜਾ ਸਕਦੇ ਹੋ।

ਜਦੋਂ ਮੈਂ ਆਪਣੇ ਟੈਸਟ ਦੇ ਨਤੀਜਿਆਂ ਦੀ ਉਡੀਕ ਕਰ ਰਿਹਾ ਹਾਂ ਤਾਂ ਤਕ ਮੈਂ ਕੀ ਕਰਾਂ?

ਕੰਮ ਲਈ ਜਾਂ ਆਪਣੀਆਂ ਰੋਜਾਨਾ ਗਤੀਵਿਧੀਆਂ ਲਈ ਘਰ ਦੇ ਬਾਹਰ ਨਾ ਜਾਓ। ਡਾਕਟਰੀ ਦੇਖਭਾਲ ਲੈਣ ਤੋਂ ਇਲਾਵਾ ਘਰ ਰਹੋ। ਪਿਛਲੇ ਪਾਸੇ ਲਿੱਖੇ ਘਰ ਵਿਚ ਇਕੱਲੇ ਰਹਿਣ ਦੀਆਂ ਹਿਦਾਇਤਾਂ ਦੀ ਪਾਲਣਾ ਕਰੋ।

ਮੈਂ ਪ੍ਰਸ਼ਨਾਂ ਲਈ ਕਿਸ ਨਾਲ ਸੰਪਰਕ ਕਰ ਸਕਦਾ ਹਾਂ?

ਕਿਸੇ ਵੀ COVID-19 ਪ੍ਰਸ਼ਨਾਂ ਲਈ ਜਾਂ ਜੇ ਤੁਹਾਡੇ ਲੱਛਣ ਹੋਰ ਵਿਗੜ ਰਹੇ ਹਨ ਤਾਂ 206.520.8700 ਤੇ ਕਾਲ ਕਰੋ। ਕਿਰਪਾ ਕਰਕੇ ਸਾਨੂੰ ਨਤੀਜਿਆਂ ਲਈ ਸੰਪਰਕ ਕਰਨ ਤੋਂ ਪਹਿਲਾਂ ਨਤੀਜਾ ਪੱਕਾ ਹੋਣ ਲਈ 48 ਘੰਟੇ ਦਾ ਸਮਾਂ ਦੇਓ ਜੀ ।

ਜੇ ਮੇਰਾ ਟੈਸਟ ... ਤਾਂ ਮੈਂ ਕੀ ਕਰਾਂ?


ਜੇ ਤੁਹਾਡਾ ਨਤੀਜਾ ਪੋਜ਼ਿਟਿਵ ਹੈ (ਖੋਜਿਆ ਗਿਆ), ਇਸਦਾ ਅਰਥ ਹੈ ਨਾਵਲ ਕੋਰੋਨਾਵਾਇਰਸ ਤੁਹਾਡੇ ਟੈਸਟ ਦੇ ਨਮੂਨੇ ਵਿੱਚ ਮੌਜੂਦ ਹੈ ਜੋ ਕਿ ਕੋਵੀਡ -19 ਰੋਗ ਦਾ ਕਾਰਣ ਬਣਦਾ ਹੈ। ਕੋਵੀਡ -19 ਦੇ ਇਲਾਜ ਵਿਚ ਐਂਟੀਬਾਇਓਟਿਕ ਦੀ ਜ਼ਰੂਰਤ ਨਹੀਂ ਹੁੰਦੀ। ਜੇ ਤੁਹਾਡੇ ਲੱਛਣ ਆਮ ਤੌਰ ਤੇ ਹਲਕੇ ਅਤੇ ਸਥਿਰ ਹਨ, ਕਿਰਪਾ ਕਰਕੇ ਆਪਣੇ ਆਪ ਨੂੰ ਘਰ ਵਾਲਿਆਂ ਤੋਂ ਅਲੱਗ ਰੱਖੋ (ਸੇਲਫ ਆਇਸੋਲੇਸ਼ਨ)। ਜੇ ਸਾਹ ਲੈਣਾ ਮੁਸ਼ਕਲ ਹੋ ਜਾਵੇ, ਜਿੰਨੀ ਜਲਦੀ ਹੋ ਸਕੇ ਆਪਣੇ ਡਾਕਟਰ ਨਾਲ ਸੰਪਰਕ ਕਰੋ।

ਅਗਲੇ ਕਦਮ:

 • ਡਾਕਟਰੀ ਦੇਖਭਾਲ ਲੈਣ ਤੋਂ ਇਲਾਵਾ ਘਰ ਰਹੋ।
 • ਸੇਲਫ ਆਇਸੋਲੇਸ਼ਨ ਲਈ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰੋ।
 • ਹਸਪਤਾਲ ਜਾਣ ਤੋਂ ਪਹਿਲਾਂ ਆਪਣੇ ਡਾਕਟਰ ਜਾਂ ਹਸਪਤਾਲ ਨੂੰ ਕਾਲ ਕਰੋ।

ਮੇਰੇ ਘਰ ਵਿਚ ਸਬ ਤੋਂ ਅਲਗ ਰਹਿਣ ਦੀ ਬੰਦਿਸ਼ ਕਦੋਂ ਮੁੱਕੇਗੀ?

ਤੁਹਾਡੇ ਲੱਛਣਾਂ ਦੇ ਪੂਰੀ ਤਰ੍ਹਾਂ ਹੱਲ ਹੋਣ ਤੋਂ ਬਾਅਦ ਤੁਹਾਨੂੰ 10 ਦਿਨਾਂ ਜਾਂ 72 ਘੰਟਿਆਂ ਲਈ ਆਪਣੇ ਆਪ ਨੂੰ ਵੱਖ ਰਖਣਾ ਚਾਹੀਦਾ ਹੈ। ਦੋਨਾਂ ਵਿੱਚੋਂ ਜੋ ਵੀ ਲੰਬਾ ਹੈ. ਉਦਾਹਰਣ ਵਜੋਂ, ਜੇ ਸਾਰੇ ਲੱਛਣ ਦੋ ਦਿਨਾਂ ਬਾਅਦ ਠੀਕ ਹੋ ਜਾਂਦੇ ਹਨ, ਤਾਂ ਤੁਹਾਨੂੰ 10 ਦਿਨਾਂ ਲਈ ਅਲੱਗ ਰਹਿਣਾ ਚਾਹੀਦਾ ਹੈ। ਜੇ ਤੁਹਾਡੇ ਲੱਛਣ 10 ਦਿਨਾਂ ਬਾਅਦ ਬਿਹਤਰ ਹੋ ਜਾਂਦੇ ਹਨ ਤਾਂ ਤੁਹਾਨੂੰ 13 ਦਿਨਾਂ ਲਈ ਅਲੱਗ ਰਹਿਣਾ ਚਾਹੀਦਾ ਹੈ।


ਜੇ ਤੁਹਾਡਾ ਟੈਸਟ ਦਾ ਨਤੀਜਾ ਅਨਿਸ਼ਚਿਤ ਹੈ, ਇਸਦਾ ਅਰਥ ਹੈ ਨਾਵਲ ਕੋਰੋਨਾਵਾਇਰਸ ਜੋ ਕਿ ਕੋਵਿਡ -19 ਦਾ ਕਾਰਨ ਹੈ ਤੁਹਾਡੇ ਟੈਸਟ ਦੇ ਨਮੂਨੇ ਵਿਚ ਮੌਜੂਦ ਹੋ ਸਕਦਾ ਹੈ। ਇਸ ਤਰ੍ਹਾਂ ਟੈਸਟ ਦੇ ਨਤੀਜੇ ਨੂੰ ਪੋਜ਼ਿਟਿਵ ਟੈਸਟ ਦੇ ਨਤੀਜੇ ਵਾਂਗ ਹੀ ਮੰਨਿਆ ਜਾਂਦਾ ਹੈ।


ਜੇ ਤੁਹਾਡੇ ਟੈਸਟ ਦਾ ਨਤੀਜਾ ਨੈਗੇਟਿਵ ਹੈ, ਤਾਂ ਇਸਦੀ ਬਹੁਤ ਸੰਭਾਵਨਾ ਹੈ ਕਿ ਤੁਹਾਡੇ ਕੋਲ ਕੋਵਿਡ -19 ਨਹੀਂ ਹੈ। ਕਈ ਵਾਇਰਸ ਸਾਹ ਦੀ ਤਕਲੀਫ ਦੇ ਲੱਛਣ ਪੈਦਾ ਕਰ ਸਕਦੇ ਹਨ ਜਿਵੇਂ ਆਮ ਜ਼ੁਕਾਮ ਜਾਂ ਫਲੂ।

ਅਗਲੇ ਕਦਮ:

 • ਜੇ ਤੁਸੀ ਬਿਮਾਰ ਮਹਿਸੂਸ ਕਰ ਰਹੇ ਹੋ ਤਾਂ ਘਰ ਰਹੋ।
 • ਆਪਣੇ ਲੱਛਣਾਂ ਦੀ ਨਿਗਰਾਨੀ ਕਰਦੇ ਰਹੋ ਅਤੇ ਜੇ ਉਹ ਵਿਗੜ ਜਾਂਦੇ ਹਨ ਤਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ।
 • ਜੇ ਤੁਹਾਡੇ ਕੋਈ ਪ੍ਰਸ਼ਨ ਹਨ, ਤਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ।

ਮੇਰੇ ਘਰ ਵਿਚ ਸਬ ਤੋਂ ਅਲਗ ਰਹਿਣ ਦੀ ਬੰਦਿਸ਼ ਕਦੋਂ ਮੁੱਕੇਗੀ?

ਜੇ ਅਜੇ ਵੀ ਤੁਸੀਂ ਇਹ ਲੱਛਣ (ਖਾਂਸੀ, ਜੁਕਾਮ, ਫਲੂ, ਜਾਂ ਮੁਸ਼ਕਲ ਸਾਹ) ਮਹਿਸੂਸ ਕਰਦੇ ਹੋ ਤਾਂ ਸੰਭਾਵਨਾ ਹੈ ਕਿ ਤੁਸੀਂ ਇਹ ਬਿਮਾਰੀ ਕਿਸੇ ਹੋਰ ਨੂੰ ਵੀ ਦੇ ਸਕਦੇ ਹੋ। ਏਸ ਕਰਕੇ ਤੁਹਾਡੇ ਲੱਛਣ ਸੁਧਰਨ ਦੇ 24 ਘੰਟਿਆਂ ਹੋਣ ਤਕ ਕੰਮ ਤੇ ਜਾਣਾ ਜਾਂ ਰੋਜਾਨਾ ਗਤੀਵਿਧੀਆਂ ਨਹੀਂ ਕਰਨੀਆਂ ਹਨ।

ਘਰ ਵਿਚ ਅਪਨੇ ਆਪ ਨੂੰ ਵਖਰਾ ਰਖੱਣ ਲਈ (ਸੇਲਫ ਆਇਸੋਲੇਸ਼ਨ) ਨਿਰਦੇਸ਼

ਸਾਡੀ ਸਲਾਹ ਹੈ ਕਿ ਤੁਸੀਂ ਆਪਣੇ ਘਰ ਵਿੱਚ ਰਹੋ ਅਤੇ ਘਰ ਦਿਆਂ ਨਾਲ ਘੱਟ ਤੋਂ ਘੱਟ ਸੰਪਰਕ ਕਰੋ ਤਾਂ ਕਿ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਡਾਕਟਰੀ ਦੇਖਭਾਲ ਲੈਣ ਤੋਂ ਇਲਾਵਾ ਘਰ ਰਹੋ। ਕੰਮ, ਸਕੂਲ ਜਾਂ ਸਾਰਵਜਨਿਕ ਸਥਾਨਾਂ ਤੇ ਨਾ ਜਾਓ. ਸਾਰਵਜਨਿਕ ਆਵਾਜਾਈ ਜਿਵੇਂ ਰਾਈਡਸ਼ੇਅਰਿੰਗ ਜਾਂ ਟੈਕਸੀ ਦੇ ਸਾਧਨਾਂ ਨੂੰ ਨਾਂ ਵਰਤੋ।

ਆਪਣੇ ਆਪ ਨੂੰ ਆਪਣੇ ਘਰ ਦੇ ਲੋਕਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਵੱਖ ਰੱਖੋ। ਕਿਸੇ ਇਕ ਕਮਰੇ ਵਿਚ ਰਹੋ ਅਤੇ ਜੇ ਸੰਭਵ ਹੋਵੇ ਤਾਂ ਵੱਖਰਾ ਬਾਥਰੂਮ ਇਸਤੇਮਾਲ ਕਰੋ।

ਆਪਣੇ ਹੱਥਾਂ ਨੂੰ ਸਾਫ਼ ਕਰਦੇ ਰਹੋ। ਆਪਣੇ ਹੱਥ ਦਿਨ ਵਿਚ ਕਈ ਵਾਰੀ ਸਾਬਣ ਅਤੇ ਪਾਣੀ ਨਾਲ ਘੱਟੋ ਘੱਟ 20 ਸਕਿੰਟਾਂ ਲਈ ਧੋਵੋ। ਜੇ ਸਾਬਣ ਅਤੇ ਪਾਣੀ ਉਪਲਬਧ ਨਹੀਂ ਹਨ, ਆਪਣੇ ਹੱਥਾਂ ਨੂੰ ਅਲਕੋਹਲ ਅਧਾਰਤ ਹੈਂਡ ਸੈਨੀਟਾਈਜ਼ਰ ਨਾਲ ਸਾਫ਼ ਕਰੋ ਜਿਸ ਵਿੱਚ ਘੱਟੋ ਘੱਟ 60% ਅਲਕੋਹਲ ਹੈ। ਹੈਂਡ ਸੈਨੀਟਾਈਜ਼ਰ ਨੂੰ ਆਪਣੇ ਹੱਥਾਂ ਤੇ ਪੂਰੀ ਤਰ੍ਹਾਂ ਮਲੋ ਜਦ ਤਕ ਹੱਥਾਂ ਦੇ ਸਾਰੇ ਪਾਸੇ ਖੁਸ਼ਕ ਨਹੀਂ ਹੋਂਦੇ। ਬਿਨ ਧੋਤੇ ਹੱਥਾਂ ਨਾਲ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਨਾ ਛੂਹੋ।

ਆਪਣੇ ਘਰ ਦੇ ਹੋਰ ਲੋਕਾਂ ਨਾਲ ਘਰੇਲੂ ਚੀਜ਼ਾਂ ਸਾਂਝੀਆਂ ਨਾ ਕਰੋ। ਇਸ ਵਿੱਚ ਖਾਣ ਪੀਣ ਦੇ ਭਾਂਡੇ, ਤੌਲੀਏ ਜਾਂ ਬਿਸਤਰੇ ਸ਼ਾਮਲ ਹਨ। ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਨ ਤੋਂ ਬਾਅਦ, ਉਨ੍ਹਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ।

ਅਕਸਰ ਸਾਰੀਆਂ ਛੂਹਣ ਵਾਲੀਆਂ ਸਤਹਾਂ ਨੂੰ ਨਿਯਮਿਤ ਤੌਰ ਤੇ ਸਾਫ਼ ਕਰੋ। ਇਸ ਵਿੱਚ ਕਾਉਂਟਰ, ਟੇਬਲ, ਟੈਬਲੇਟ, ਦਰਵਾਜੇ ਦੇ ਕੁੰਡੇ, ਬਾਥਰੂਮ ਫਿਕਸਚਰ(ਨਲਕੇ), ਪਖਾਨੇ, ਫੋਨ, ਕੀਬੋਰਡ, ਅਤੇ ਬੈੱਡਸਾਈਡ ਟੇਬਲ, ਇਤਿਆਦਕ ਆਉਂਦੇ ਹਨ। ਜਿਸ ਕਿਸੇ ਵੀ ਸਤਹ ਤੇ ਖੂਨ, ਟੱਟੀ ਜਾਂ ਸਰੀਰ ਦੇ ਤਰਲ ਪਦਾਰਥ ਹੋ ਸਕਦੇ ਹਨ, ਉਹਨਾਂ ਨੂੰ ਲੇਬਲ ਦੀਆਂ ਹਦਾਇਤਾਂ ਅਨੁਸਾਰ ਘਰੇਲੂ ਸਫਾਈ ਦੀ ਸਪਰੇਅ ਦੀ ਵਰਤੋਂ ਕਰਕੇ ਸਾਫ਼ ਕਰੋ ਜਾਂ ਪੂੰਝੋ।

ਖੰਘਾਂ ਅਤੇ ਨਿੱਛਾਂ ਮਾਰਨ ਵੇਲੇ ਆਪਣੇ ਮੂੰਹ ਨੂੰ ਟਿਸ਼ੂ, ਮਾਸਕ ਜਾਂ ਆਪਣੀ ਕੂਹਣੀ ਦੇ ਅੰਦਰੂਨੀ ਹਿੱਸੇ ਨਾਲ ਢੱਕੋ। ਵਰਤੇ ਟਿਸ਼ੂਆਂ ਨੂੰ ਬੈਗ ਲਗੇ ਹੋਯੇ ਕੂੜੇਦਾਨ ਵਿੱਚ ਸੁੱਟ ਦਿਓ। ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਤੁਰੰਤ ਘੱਟੋ ਘੱਟ 20 ਸਕਿੰਟਾਂ ਲਈ ਧੋ ਲਓ ਜਾਂ ਆਪਣੇ ਹੱਥਾਂ ਨੂੰ ਅਲਕੋਹਲ-ਅਧਾਰਤ ਹੈਂਡ ਸੈਨੀਟਾਈਜ਼ਰ (ਜਿਸ ਵਿਚ ਘੱਟੋ ਘੱਟ 60% ਅਲਕੋਹਲ ਹੁੰਦੀ ਹੈ) ਨਾਲ ਸਾਫ ਕਰੋ। ਜੇ ਹੱਥਾਂ ਤੇ ਗੰਦਗੀ ਲੱਗੀ ਹੈ ਤੇ ਸਾਬਣ ਅਤੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ।

ਹੈਲਥ ਕੇਅਰ ਫੈਸਲਿਟੀ (ਹਸਪਤਾਲ) ਤੋਂ ਮਦਦ ਵੇਲੇ:

 • ਜੇ ਤੁਹਾਡੀ ਬਿਮਾਰੀ ਵਿਗੜ ਰਹੀ ਹੈ (ਜਿਵੇਂ ਕਿ ਸਾਹ ਲੈਣ ਵਿਚ ਮੁਸ਼ਕਲ) ਤਾਂ ਤੁਰੰਤ ਡਾਕਟਰੀ ਸਹਾਇਤਾ ਲਓ।
 • ਜਦੋਂ ਸੰਭਵ ਹੋਵੇ, ਸਿਹਤ ਸੰਭਾਲ ਪ੍ਰਦਾਨ ਕਰਨੇ ਵਾਲੇ ਡਾਕਟਰ ਜਾਂ ਹਸਪਤਾਲ ਨੂੰ ਪਹੁੰਚਣ ਤੋਂ ਪਹਿਲਾਂ ਕਾਲ ਕਰੋ।
 • ਹਸਪਤਾਲ ਜਾਂ ਡਾਕਟਰ ਦੇ ਆਫਿਸ ਵਿਚ ਦਾਖਲ ਹੋਣ ਤੋਂ ਪਹਿਲਾਂ ਫੇਸਮਾਸਕ ਲਗਾਓ।
 • ਜੇ ਸੰਭਵ ਹੋਵੇ, ਤਾਂ ਐਂਬੂਲੈਂਸ ਜਾਂ ਪੈਰਾਮੇਡਿਕਸ ਦੇ ਆਉਣ ਤੋਂ ਪਹਿਲਾਂ ਫੇਸਮਾਸਕ ਲਗਾਓ।
 • ਇਹ ਕਦਮ ਸਿਹਤ ਸੰਭਾਲ ਪ੍ਰਦਾਤਾ ਦੇ ਦਫਤਰ ਵਿਚ ਦੂਜੇ ਲੋਕਾਂ ਨੂੰ ਬੀਮਾਰੀ ਦੀ ਲਾਗ ਲੱਗਣ ਜਾਂ ਐਕਸਪੋਜ਼ਰ ਹੋਣ ਤੋਂ ਬਚਾਉਣ ਵਿਚ ਸਹਾਇਤਾ ਕਰਨਗੇ।

ਸਰੋਤ:

Information Lines:

Washington State Department of Health COVID-19 Call Center
1.800.525.0127

UW Medicine COVID-19 Information Line
206.520.2285